ਜਲੰਧਰ ਵਿਖੇ ਅਸਮਾਨ ’ਚ ਸੂਰਿਆ ਕਿਰਨ ਏਅਰੋਬੈਟਿਕ ਟੀਮ ਨੇ ਵਿਖਾਏ ਜੌਹਰ, ਵੇਖਦੇ ਰਹਿ ਗਏ ਲੋਕ
Wednesday, Sep 15, 2021 - 12:14 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)— ਮਹਾਨਗਰ ਜਲੰਧਰ ਦੇ ਵਿਚ ਬੁੱਧਵਾਰ ਨੂੰ ਉਸ ਸਮੇਂ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਇਥੇ ਭਾਰਤੀ ਫ਼ੌਜ ਦੀ ਸੂਰਿਆ ਕਿਰਨ ਏਅਰੋਬੈਟਿਕ ਟੀਮ ਨੇ ਅਸਮਾਨ ’ਚ ਕਈ ਜੌਹਰ ਵਿਖਾਏ। ਇਕ ਖ਼ਾਸ ਪੈਟਰਨ ਵਿਚ ਅਸਮਾਨ ਵਿਚ ਉੱਡਦੇ 9 ਸੂਰਿਆ ਕਿਰਨ ਜਹਾਜ਼ਾਂ ਦੇ ਦਸਤੇ ਨੇ ਇਕ ਤੋਂ ਬਾਅਦ ਇਕ ਕਲਾਬਾਜ਼ੀਆਂ ਵਿਖਾਈਆਂ। ਹੈਰਾਨੀਜਨਕ ਕਰਤਬ ਵੇਖ ਸ਼ਹਿਰ ਦੇ ਨਾਲ-ਨਾਲ ਕੈਂਟ ਏਰੀਆ ’ਚ ਲੋਕਾਂ ਨੇ ਸੂਰਿਆ ਕਿਰਨ ਟੀਮਾਂ ਦੇ ਜਾਬਾਜ਼ਾਂ ਦੇ ਆਸਮਾਨੀ ਸਟੰਟ ਦੀ ਖ਼ੂਬ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ: 'ਬਾਬਾ ਸੋਢਲ' ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ
ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਛਾਉਣੀ ਦੇ ਕਟੋਚ ਸਟੇਡੀਅਮ ’ਚ ਭਾਰਤੀ ਹਵਾਈ ਫ਼ੌਜ ਅਤੇ ਵਜਰਾ ਕੋਰ ਦੁਆਰਾ ਆਯੋਜਿਤ 17 ਅਤੇ 18 ਸਤੰਬਰ ਨੂੰ ਹੋਣ ਵਾਲੇ ਏਅਰ ਸ਼ੋਅ ਤੋਂ ਤਿੰਨ ਪਹਿਲਾਂ ਵਿਸ਼ੇਸ਼ ਟੀਮ ਦੇ 9 ਪਾਇਲਟਾਂ ਨੇ ਆਦਮਪੁਰ ਤੋਂ ਮੰਗਲਵਾਰ ਅਭਿਆਸ ਕੀਤਾ ਸੀ। ਸਕੁਐਡਰਨ ਆਗੂ ਨਵਜੋਤ ਸਿੰਘ, ਜੋਕਿ 2006 ’ਚ ਸੈਨਿਕ ਸਕੂਲ ਕਪੂਰਥਲਾ ਦਾ ਪਾਸਆਟ ਹੈ, ਵੀ ਟੀਮ ਦਾ ਹਿੱਸਾ ਹੈ, ਜੋਕਿ ਹਵਾ ਵਿਚ ਸਾਹਸੀ ਕਾਰਨਾਮੇ ਕਰ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸੋਢਲ ਮੇਲੇ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਦੌਰਾਨ 1000 ਮੁਲਾਜ਼ਮ ਰਹਿਣਗੇ ਤਾਇਨਾਤ
ਸਕੂਐਡਰਨ ਲੀਡਰ ਨਵਜੋਤ ਸਿੰਘ ਮੁਤਾਬਕ ਉਨ੍ਹਾਂ ਨੇ ਆਪਣੇ ਆਗਾਮੀ ਏਅਰ ਸ਼ੋਅ ਲਈ ਇਥੇ ਅਭਿਆਸ ਕੀਤਾ ਸੀ। ਉਨ੍ਹਾਂ ਕਿਹਾ ਕਿ ਏਅਰ ਸ਼ੋਅ 17 ਅਤੇ 18 ਸਤੰਬਰ ਨੂੰ ਜਲੰਧਰ ਵਿਚ ਅਤੇ 23 ਅਤੇ 24 ਸਤੰਬਰ ਨੂੰ ਚੰਡੀਗੜ੍ਹ ਸੁਖਨਾ ਝੀਲ ਵਿਚ ਹੈ। ਅਸੀਂ ਕਈ ਤਰ੍ਹਾਂ ਦੇ ਨਮੂਨੇ ਅਤੇ ਰੂਪਾਂਤਰ ਬਣਾਵਾਂਗੇ, ਜੋ ਸਿਰਫ਼ ਨਿਰਧਾਰਿਤ ਸਥਾਨਾਂ ਤੋਂ ਹੀ ਨਹੀਂ ਸਗੋਂ ਖੇਤਰ ਦੇ ਆਲੇ-ਦੁਆਲੇ ਕਈ ਕਿਲੋਮੀਟਰ ਤੱਕ ਵਿਖਾਈ ਦੇਣਗੇ।
ਕਰਨਾਟਕ ਦੇ ਬਿਦਰ ਸਥਿਤ ਅਮਲੇ ਦੇ ਮੈਂਬਰਾਂ ਨੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਇਹ ਸਮਾਗਮ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਚੱਲ ਰਹੇ ਗੋਲਡਨ ਜੁਬਲੀ ਸਮਾਰੋਹਾਂ ਦਾ ਹਿੱਸਾ ਸੀ। ਟੀਮ ਪਹਿਲਾਂ ਹੀ ਈਸੇਵਾਲ ਵਿਚ ਪ੍ਰਦਰਸ਼ਨ ਕਰ ਚੁੱਕੀ ਹੈ, ਜਿੱਥੇ ਫਲਾਇੰਗ ਅਫ਼ਸਰ ਨਿਰਮਲ ਜੀਤ ਸਿੰਘ ਸੇਖੋਂ ਪੀ. ਵੀ. ਸੀ. ਐਵਾਰਡੀ, ਨੇ ਸੁਆਗਤ ਕੀਤਾ ਸੀ। ਨਵਜੋਤ ਸਿੰਘ ਮੁਤਾਬਕ ਆਉਣ ਵਾਲੇ ਦਿਨਾਂ ’ਚ ਟੀਮ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੀਆਂ ਸਰਹੱਦਾਂ ’ਤੇ ਵੀ ਪ੍ਰਦਰਸ਼ਨ ਕਰੇਗੀ। ਸਾਡੇ ਕੋਲ ਫ਼ੌਜੀ ਫੀਡਰ ਸੰਸਥਾਨਾਂ ਦੇ ਉੱਪਰ ਫਲਾਈਪਾਸਟ ਵੀ ਹੋਣਗੇ, ਜਿਨ੍ਹਾਂ ’ਚ ਕਪੂਰਥਲਾ, ਕੁੰਜਪੁਰਾ, ਗੋਦਾ, ਸੁਜਾਨਪੁਰ ਟੀਰਾ ਅਤੇ ਨਗਰੇਟਾ ਦੇ ਸੈਨਿਕ ਸਕੂਲ, ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ: ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਦਰਸ਼ਨਾਂ ਲਈ ਪੁੱਜਣ ਲੱਗੇ ਸ਼ਰਧਾਲੂ
ਇਹ ਵੀ ਪੜ੍ਹੋ: ਜਲੰਧਰ: ਕਤਲ ਕੀਤੇ ਨਾਬਾਲਗ ਮੁੰਡੇ ਦੇ ਕੇਸ 'ਚ ਹੈਰਾਨੀਜਨਕ ਖ਼ੁਲਾਸਾ, ਚਾਚੇ ਨੇ ਦਿੱਤੀ ਸੀ ਭਤੀਜੇ ਦੀ ਸੁਪਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ