ਭਾਰਤ ''ਚ ਸਰਵਾਈਕਲ ਕੈਂਸਰ ਨਾਲ ਹਰ ਘੰਟੇ ਹੋ ਰਹੀ 8 ਔਰਤਾਂ ਦੀ ਮੌਤ
Wednesday, Nov 08, 2017 - 03:33 PM (IST)

ਚੰਡੀਗੜ੍ਹ (ਪਾਲ) : ਪੰਜਾਬ 'ਚ 'ਸਰਵਾਈਕਲ' ਕੈਂਸਰ ਔਰਤਾਂ 'ਚ ਹੋਣਾ ਦੂਜੀ ਸਭ ਤੋਂ ਵੱਡੀ ਬੀਮਾਰੀ ਹੈ। ਇਸ ਨੂੰ ਦੇਖਦੇ ਹੋਏ ਪਿਛਲੇ ਸਾਲ ਪੰਜਾਬ ਸਰਕਾਰ ਨੇ ਸੂਬਾ ਇਕ ਪ੍ਰੋਗਰਾਮ 'ਚ ਸਰਵਾਈਕਲ ਕੈਂਸਰ ਨੂੰ ਰੋਕਣ ਲਈ ਐੱਚ. ਪੀ. ਵੀ. ਵੈਕਸੀਨ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਕਰੀਬ 10,000 ਕੁੜੀਆਂ ਨੂੰ ਬਠਿੰਡਾ ਅਤੇ ਮਾਨਸਾ 'ਚ ਇਸ ਵੈਕਸੀਨ ਦਾ ਇੰਜੈਕਸ਼ਨ ਹੁਣ ਲਾਇਆ ਜਾ ਚੁੱਕਾ ਹੈ। ਡਾ. ਨੀਰਜ ਕੁਮਾਰ ਨੇ ਦੱਸਿਆ ਕਿ ਬੀਤੇ 9 ਸਾਲਾਂ 'ਚ ਕੁੜੀਆਂ ਲਈ ਐੱਚ. ਪੀ. ਵੀ. ਵੈਕਸੀਨ ਦੀ 2 ਡੋਜ਼ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਐੱਚ. ਪੀ. ਵੀ. ਇੰਫੈਕਸ਼ਨ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਵੈਕਸੀਨ ਨਾਲ ਸਰਵਾਈਕਲ ਕੈਂਸਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਜਿਸ ਨਾਲ ਇਹ ਇੰਫੈਕਸ਼ਨ ਫੈਲਦਾ ਹੈ। ਪੰਜਾਬ 'ਚ ਕੈਂਸਰ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਪੰਜਾਬ 'ਚ ਲੋਕ ਕਈ ਤਰ੍ਹਾਂ ਦੇ ਕੈਂਸਰ ਨਾਲ ਪੀੜਤ ਹੋ ਰਹੇ ਹਨ ਪਰ ਸਭ ਤੋਂ ਜ਼ਿਆਦਾ ਗਿਣਤੀ ਔਰਤਾਂ ਨੂੰ ਹੋਣ ਵਾਲੇ ਬ੍ਰੈਸਟ ਕੈਂਸਰ ਦੀ ਹੈ।
ਹਾਲਾਂਕਿ ਬ੍ਰੈਸਟ ਕੈਂਸਰ ਦਾ ਪਤਾ ਪਹਿਲਾਂ ਨਹੀਂ ਲਾਇਆ ਜਾ ਸਕਦਾ ਪਰ ਸਰਵਾਈਕਲ ਕੈਂਸਰ ਨੂੰ ਪਹਿਲਾਂ ਹੀ ਇਕ ਇੰਜੈਕਸ਼ਨ ਦੇ ਲਗਾਉਣ ਨਾਲ ਰੋਕਿਆ ਜਾ ਸਕਦਾ ਹੈ। ਇਸ ਨਾਲ ਪੰਜਾਬ ਸਰਕਾਰ ਨੇ ਇਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ 9 ਤੋਂ 12 ਸਾਲ ਦੀਆਂ ਕੁੜੀਆਂ ਨੂੰ ਇਕ ਇੰਜੈਕਸ਼ਨ ਲਾਇਆ ਜਾਵੇਗਾ। ਇਸ ਨਾਲ ਭਵਿੱਖ 'ਚ ਉਹ ਸਰਵਾਈਕਲ ਕੈਂਸਰ ਤੋਂ ਬਚ ਸਕਣਗੀਆਂ। ਯੋਜਨਾ ਦੇ ਪਹਿਲੇ ਪੱਧਰ 'ਚ ਇਹ ਇੰਜੈਕਸ਼ਨ ਬਠਿੰਡਾ ਅਤੇ ਮਾਨਸਾ 'ਚ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਬਾਅਦ ਇਸ ਨੂੰ ਪੂਰੇ ਪੰਜਾਬ 'ਚ ਸ਼ੁਰੂ ਕੀਤਾ ਜਾਵੇਗਾ।