ਕੁਸ਼ਟ ਰੋਗ ਸਬੰਧੀ ਭੱਠਿਆਂ ''ਤੇ ਕੰਮ ਕਰਨ ਵਾਲਿਆਂ ਦਾ ਕੀਤਾ ਸਰਵੇ

Saturday, Feb 03, 2018 - 05:17 PM (IST)

ਕੁਸ਼ਟ ਰੋਗ ਸਬੰਧੀ ਭੱਠਿਆਂ ''ਤੇ ਕੰਮ ਕਰਨ ਵਾਲਿਆਂ ਦਾ ਕੀਤਾ ਸਰਵੇ


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਕੁਸ਼ਟ ਰੋਗ ਪੰਦਰਵਾੜੇ ਅਧੀਨ ਸਬ ਸੈਟਰ ਭਲਾਈਆਣਾ ਵਿਖੇ ਭੱਠਿਆ 'ਤੇ ਕੰਮ ਕਰਨ ਵਾਲੇ ਮਜਦੂਰਾਂ ਅਤੇ ਝੁੱਗੀਆਂ ਆਦਿ 'ਚ ਰਹਿਣ ਵਾਲਿਆਂ ਦਾ ਸਰਵੇ ਕੀਤਾ ਗਿਆ। ਇਹ ਸਰਵੇ ਸਿਵਲ ਸਰਜਨ ਡਾ ਸੁਖਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਰਮੇਸ਼ ਕੁਮਾਰੀ ਕੰਬੋਜ਼ ਸੀ. ਐਚ. ਸੀ. ਦੋਦਾ ਦੀ ਅਗਵਾਈ 'ਚ ਜਗਮੀਤ ਸਿੰਘ ਸਿਹਤ ਵਰਕਰ ਵੱਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ. ਈ. ਈ. ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਸਰਵੇ ਕਰਨ ਦਾ ਮਕਸਦ ਕੁਸ਼ਟ ਰੋਗ ਬਾਰੇ ਜਾਣਕਾਰੀ ਪ੍ਰਦਾਨ ਕਰਨ ਅਤੇ ਇਸ ਦਾ ਇਲਾਜ ਕਰਨ ਤੋਂ ਹੈ। ਕੁਸ਼ਟ ਰੋਗ ਚਮੜੀ ਸੰਬੰਧੀ ਰੋਗ ਹੈ। ਕੁਸ਼ਟ ਰੋਗ ਦੀ ਬਿਮਾਰੀ ਦਾ ਜਲਦੀ ਪਤਾ ਲੱਗ ਜਾਣ 'ਤੇ ਐਮ. ਡੀ. ਟੀ. ਦਵਾਈ ਦਾ ਬਿਨ੍ਹਾਂ ਨਾਗਾ ਪੂਰਾ ਕੋਰਸ ਕਰਨ 'ਤੇ ਰੋਗ ਠੀਕ ਹੋ ਜਾਂਦਾ ਹੈ। ਇਹ ਦਵਾਈ ਸਿਹਤ ਵਿਭਾਗ ਵੱਲੋ ਬਿਲਕੁਲ ਮੁਫਤ ਪ੍ਰਦਾਨ ਕੀਤੀ ਜਾਦੀ ਹੈ। ਸੀਨੀਅਰ ਮੈਡੀਕਲ ਅਫਸਰ ਡਾ ਰਮੇਸ਼ ਕੁਮਾਰੀ ਨੇ ਦੱਸਿਆ ਕਿ ਬਲਾਕ ਦੋਦਾ ਅਧੀਨ ਪੈਦੇ ਸਾਰੇ ਭੱਠਿਆਂ ਅਤੇ ਹੋਰ ਸਲੱਮ ਏਰੀਏ ਜਿਥੇ ਕੁਸ਼ਟ ਰੋਗ ਹੋਣ ਦਾ ਖਦਸ਼ਾ ਜਿਆਦਾ ਰਹਿੰਦਾ ਹੈ ਦਾ ਸਰਵੇ ਕਰਨ ਦੀ ਡਿਊਟੀ ਵੱਖ ਵੱਖ ਸਟਾਫ ਦੀ ਲਗਾਈ ਗਈ ਹੈ।


Related News