ਜਹਾਜ਼ ਚੜ੍ਹਨ ਦੇ ਸ਼ੌਕੀਨ ਪੰਜਾਬੀਆਂ ਨੂੰ ਲੈ ਕੇ ਅਚੰਭੇ ਵਾਲੀ ਖ਼ਬਰ, ਸਰਵੇ ''ਚ ਹੋਇਆ ਖ਼ੁਲਾਸਾ (ਵੀਡੀਓ)

01/16/2024 7:10:50 PM

ਚੰਡੀਗੜ੍ਹ (ਰਮਨਦੀਪ ਸਿੰਘ ਸੋਢੀ) : ਪੰਜਾਬ ਦੇ ਲੋਕਾਂ 'ਚ ਜਹਾਜ਼ ਚੜ੍ਹਨ ਦਾ ਕਿੰਨਾ ਕਰੇਜ਼ ਹੈ, ਇਸ ਗੱਲ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਪੰਜਾਬੀਆਂ ਨੇ ਵਿਦੇਸ਼ ਜਾਣ ਲਈ 14,342 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ। ਇਸ ਗੱਲ ਦਾ ਖ਼ੁਲਾਸਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੋਫੈਸਰਾਂ ਵੱਲੋਂ ਕੀਤੇ ਗਏ ਇਕ ਸਰਵੇ 'ਚ ਹੋਇਆ ਹੈ। ਇਹ ਸਰਵੇਖਣ 22 ਜ਼ਿਲ੍ਹਿਆਂ ਦੇ 44 ਪਿੰਡਾਂ 'ਚ ਵਿਦੇਸ਼ਾਂ ਨੂੰ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਕੀਤਾ ਗਿਆ। ਇਸ 'ਚ ਤਕਰੀਬਨ 9, 495 ਘਰਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਨ੍ਹਾਂ ਪਿੰਡਾਂ 'ਚੋਂ 13.34 ਫ਼ੀਸਦੀ ਘਰ ਅਜਿਹੇ ਹਨ, ਜਿਨ੍ਹਾਂ 'ਚੋਂ ਘੱਟੋ-ਘੱਟ ਇਕ ਮੈਂਬਰ ਵਿਦੇਸ਼ ਗਿਆ ਹੋਇਆ।

ਇਹ ਵੀ ਪੜ੍ਹੋ : ਪੰਜਾਬ 'ਚ ਗ੍ਰਾਮ ਪੰਚਾਇਤਾਂ ਭੰਗ ਕਰਨ ਦੀ ਤਿਆਰੀ! ਜਲਦ ਹੋਣਗੀਆਂ ਸਰਪੰਚੀ ਚੋਣਾਂ (ਵੀਡੀਓ)

ਇਸ ਸਰਵੇਖਣ ਮੁਤਾਬਕ ਵਿਦੇਸ਼ ਜਾਣ 'ਚ ਮਾਝੇ ਵਾਲੇ ਜ਼ਿਆਦਾ ਮੋਹਰੀ ਹਨ। ਮਾਝੇ ਤੋਂ 20.51 ਫ਼ੀਸਦੀ ਲੋਕ ਵਿਦੇਸ਼ ਗਏ ਹਨ, ਜਦੋਂ ਕਿ ਮਾਲਵੇ ਤੋਂ 14.28 ਫ਼ੀਸਦੀ ਅਤੇ ਦੋਆਬੇ ਤੋਂ 11.27 ਫ਼ੀਸਦੀ ਲੋਕਾਂ ਨੇ ਵਿਦੇਸ਼ ਦਾ ਰੁਖ ਕੀਤਾ ਹੈ। ਅੰਮ੍ਰਿਤਸਰ, ਨਵਾਂਸ਼ਹਿਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਤੋਂ ਸਭ ਤੋਂ ਜ਼ਿਆਦਾ 30 ਫ਼ੀਸਦੀ ਲੋਕ ਵਿਦੇਸ਼ਾਂ ਨੂੰ ਗਏ ਹਨ। ਇਸ ਦਾ ਮਤਲਬ ਹੈ ਕਿ ਵਿਦੇਸ਼ ਜਾਣ ਵਾਲਿਆਂ 'ਚ ਮਾਝੇ ਵਾਲਿਆਂ ਦੀ ਝੰਡੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਕੱਚ ਦੀ ਬੋਤਲ ਨਾਲ ਗਲਾ ਵੱਢ ਵਿਅਕਤੀ ਦਾ ਕੀਤਾ ਕਤਲ

ਪੰਜਾਬੀਆਂ 'ਚ ਸਭ ਤੋਂ ਜ਼ਿਆਦਾ ਦਿਲਚਸਪੀ ਕੈਨੇਡਾ ਜਾਣ ਦੀ ਹੈ। 41.88 ਫ਼ੀਸਦੀ ਲੋਕ ਸਭ ਤੋਂ ਜ਼ਿਆਦਾ ਕੈਨੇਡਾ ਗਏ ਹਨ, ਜਦੋਂ ਕਿ ਦੁਬਈ 'ਚ 16.25 ਫ਼ੀਸਦੀ, ਆਸਟ੍ਰੇਲੀਆ 'ਚ 9.63 ਫ਼ੀਸਦੀ, ਇਟਲੀ 'ਚ 5.54 ਫ਼ੀਸਦੀ, ਯੂ. ਕੇ. 'ਚ 3.49 ਫ਼ੀਸਦੀ, ਯੂ. ਐੱਸ. 'ਚ 3.25 ਫ਼ੀਸਦੀ ਅਤੇ ਹੋਰ ਦੂਜੇ ਦੇਸ਼ਾਂ 'ਚ 19.98 ਫ਼ੀਸਦੀ ਪੰਜਾਬੀ ਪੁੱਜੇ ਹਨ। ਸਭ ਤੋਂ ਜ਼ਿਆਦਾ ਪੰਜਾਬੀ ਸਟੱਡੀ ਵੀਜ਼ਾ 'ਤੇ ਵਿਦੇਸ਼ ਗਏ ਹਨ ਪਰ ਵਿਦੇਸ਼ਾਂ 'ਚ ਜਾ ਕੇ ਵਸੇ ਪੰਜਾਬੀਆਂ ਨੇ ਆਪਣੇ ਪਿੱਛੇ ਪਰਿਵਾਰ 'ਤੇ ਕਰਜ਼ਾ ਵੀ ਚੜ੍ਹਾ ਰੱਖਿਆ ਹੈ।

ਅੱਜ-ਕੱਲ੍ਹ ਦੇ ਨੌਜਵਾਨਾਂ 'ਚ ਲਗਾਤਾਰ ਵਿਦੇਸ਼ਾਂ ਨੂੰ ਜਾਣ ਦੀ ਹੌੜ ਲੱਗੀ ਹੋਈ ਹੈ। ਇਸ ਕਾਰਨ ਪੰਜਾਬ ਦੇ ਪਿੰਡਾਂ ਦੇ ਪਿੰਡ ਖ਼ਾਲੀ ਹੋ ਰਹੇ ਹਨ ਅਤੇ ਲੋਕ ਇੱਥੋਂ ਸਭ ਕੁੱਝ ਵੇਚ ਕੇ ਵਿਦੇਸ਼ਾਂ 'ਚ ਸੈੱਟ ਹੋਣ ਲਈ ਕਾਹਲੇ ਹਨ, ਜਿਸ ਕਾਰਨ ਪੰਜਾਬ ਦੀ ਆਰਥਿਕਤਾ 'ਤੇ ਵੀ ਬੁਰਾ ਅਸਰ ਪੈ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News