ਸੁਰਜੀਤ ‘ਰੱਖੜਾ’ ਜਾਂ ‘ਵਡਾਲਾ’ ਹੋਣਗੇ ਬਾਗੀ ਧੜ੍ਹੇ ਦੇ ਪ੍ਰਧਾਨ? ਢੀਂਡਸਾ ਬਣਨਗੇ ਸਰਪ੍ਰਸਤ!

Friday, Jun 28, 2024 - 12:09 PM (IST)

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਸੁਰ ਅਪਣਾ ਕੇ ਚੱਲ ਰਹੇ ਸੱਤ ਦੇ ਕਰੀਬ ਸਾਬਕਾ ਕੈਬਨਿਟ ਮੰਤਰੀ ਪ੍ਰੋ. ਚੰਦੂਮਾਜਰਾ, ਰੱਖੜਾ, ਮਲੂਕਾ, ਢੀਂਡਸਾ, ਫਿਲੌਰ, ਛੋਟੇਪੁਰ, ਵਡਾਲਾ ਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਕਈ ਵਿਧਾਇਕ, ਚੇਅਰਮੈਨ ਅਤੇ ਸ੍ਰੋਮਣੀ ਕਮੇਟੀ ਮੈਂਬਰਾਂ ਨੇ ਜਲੰਧਰ ਦੋ ਮੀਟਿੰਗਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਜਿਸ ਕਰਕੇ ਬਾਦਲ ਨੂੰ ਰਾਤੋ-ਰਾਤ ਮੀਟਿੰਗਾਂ ਬੁਲਾ ਕੇ ਆਪਣੀ ਪ੍ਰਧਾਨਗੀ ਅਤੇ ਪ੍ਰਸਿੱਧੀ ਦਿਖਾਉਣ ਲਈ ਚੰਡੀਗੜ੍ਹ ਵਿਚ ਉੱਪਰੋਂ ਥਲੀ ਮੀਟਿੰਗਾਂ ਕਰਨੀਆਂ ਪਈਆਂ। 

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ! ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਹੁਣ ਬੜੀ ਤੇਜ਼ੀ ਨਾਲ ਬਾਗੀ ਸੁਰ ਰੱਖਣ ਵਾਲੇ ਨੇਤਾ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋ ਕੇ ਮੁਆਫੀ ਮੰਗਣ ਜਾ ਰਹੇ ਹਨ ਅਤੇ ਇਸ ਦੀ ਅਗਵਾਈ ਕਰਨ ਲਈ ਹੁਣ ਤਿੰਨ ਨਾਮ ਤੇਜ਼ੀ ਨਾਲ ਉੱਭਰ ਕੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਸਾਬਕਾ ਸੰਸਦੀ ਸਕੱਤਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਨਾਮ ਤੋਂ ਇਲਾਵਾ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਧਾਰਮਿਕ ਸ਼ਖਸੀਅਤ ਦਾ ਨਾਂ ਵੀ ਆ ਰਿਹਾ ਹੈ, ਜਦੋਂਕਿ ਸੂਤਰਾਂ ਨੇ ਇਸ਼ਾਰਾ ਕੀਤਾ ਹੈ ਕਿ ਰੱਖੜਾ ਜਾਂ ਵਡਾਲੇ ’ਤੇ ਗੁਣੀਆ ਪੈਣ ਦੇ ਆਸਾਰ ਹਨ। ਬਾਕੀ ਹੁਣ ਦੇਖਦੇ ਹਾਂ ਕਿ 1 ਜੁਲਾਈ ਨੂੰ ਭੁੱਲਾਂ ਬਖਸ਼ਾਉਣ ਉਪਰੰਤ ਇਹ ਧੜ੍ਹਾ ਪੰਜਾਬ ਵਿਚ ਕਿਸ ਤਰ੍ਹਾਂ ਦਾ ਸਿਆਸੀ ਫਿਜ਼ਾ ਨੂੰ ਜਨਮ ਦਿੰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News