ਕੇਜਰੀਵਾਲ ’ਤੇ ਕੁਮਾਰ ਵਿਸ਼ਵਾਸ ਵੱਲੋਂ ਲਗਾਏ ਇਲਜ਼ਾਮਾਂ ’ਤੇ ਖੁੱਲ੍ਹ ਕੇ ਬੋਲੇ ਸੁਰਜੇਵਾਲਾ (ਵੀਡੀਓ)
Saturday, Feb 19, 2022 - 12:38 AM (IST)
ਜਲੰਧਰ-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ। ਸਿਆਸੀਆਂ ਪਰਟੀਆਂ ਵੱਲ਼ੋਂ ਇਕ ਦੂਜੇ 'ਤੇ ਤੰਜ ਕੱਸੇ ਜਾ ਰਹੇ ਸਨ। ਇਸੇ ਦਰਮਿਆਨ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੂਰਜੇਵਾਲਾ ਨਾਲ ਖਾਸ ਗੱਲਬਾਤ ਕੀਤੀ। ਸੁਰਜੇਵਾਲਾ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਚੋਣਾਂ, ਪਾਰਟੀਆਂ ਅਤੇ ਵਿਅਕਤੀਆਂ ਤੋਂ ਦੇਸ਼ ਵੱਡਾ ਹੈ, ਦੇਸ਼ ਤੋਂ ਵੱਡਾ ਕੋਈ ਨਹੀਂ ਹੈ। ਪੰਜਾਬ ਅਤੇ ਹਰਿਆਣਾ ਨੇ ਹਮੇਸ਼ਾ ਦੇਸ਼ ਨੂੰ ਸਭ ਤੋਂ ਜ਼ਿਆਦਾ ਫੌਜੀ ਦਿੱਤੇ ਹਨ, ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਜੇ ਕੋਈ ਦੇਸ਼ ਨੂੰ ਤੋੜਨ ਵਾਲੀ ਖਾਲਿਸਤਾਨੀ ਜਾਂ ਵੱਖਵਾਦੀ ਤਾਕਤਾਂ ਨਾਲ ਗੰਢਤੁਪ ਕਰ ਲਵੇ, ਤਾਂ ਇਸ ਤਰ੍ਹਾਂ ਦੇ ਸਿਆਸਤਦਾਨ ਤੇ ਪਾਰਟੀ ਤੋਂ ਜਵਾਬਦੇਹੀ ਮੰਗਣਾ ਸਾਰਿਆਂ ਦਾ ਕਰਤੱਵ ਹੈ।
ਇਹ ਵੀ ਪੜ੍ਹੋ : ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਹੋਈ ਜ਼ਬਰਦਸਤ ਝੜਪ, ਅਕਾਲੀ ਵਰਕਰ ਦੀ ਮੌਤ
ਇਹ ਮੈਂ ਨਹੀਂ ਕਹਿ ਰਿਹਾ ਸਗੋਂ ਆਮ ਅਾਦਮੀ ਪਾਰਟੀ ਦੇ ਸੰਸਥਾਪਕ ਤੇ ਉਨ੍ਹਾਂ ਦੇ ਸਾਥੀ ਕੁਮਾਰ ਵਿਸ਼ਵਾਸ ਨੇ ਇਹ ਇਲਜ਼ਾਮ ਪਹਿਲਾਂ 16 ਫਰਵਰੀ ਨੂੰ ਲਾਏ ਅਤੇ ਕੱਲ੍ਹ ਕਿਹਾ ਕਿ ਉਨ੍ਹਾਂ ਕੋਲ ਸਬੂੁਤ ਹਨ ਅਤੇ ਉਹ ਪੇਸ਼ ਕਰ ਸਕਦੇ ਹਨ। ਇਸ ਨਾਲ ਅਰਵਿੰਦ ਕੇਜਰੀਵਾਲ ਦੇ ਤੌਰ ਤਰੀਕਿਆਂ ’ਤੇ ਸਵਾਲ ਖੜ੍ਹਾ ਹੁੰਦਾ ਹੈ ਤੇ ਉਹ ਓਹੀ ਸਵਾਲ ਪੁੱਛ ਰਹੇ ਹਨ। ਇਸ ਦੌਰਾਨ ਸੁਰਜੇਵਾਲਾ ਨੇ ਕਿਹਾ ਕਿ ਕੁਮਾਰ ਵਿਸ਼ਵਾਸ ਵੱਲੋਂ ਲਾਏ ਇਲਜ਼ਾਮਾਂ ਬਾਰੇ ਭਾਜਪਾ ਵੱਲੋਂ ਨਾ ਬੋਲਣ ਤੋਂ ਇਕ ਗੱਲ ਸਾਫ ਹੋ ਗਈ ਹੈ ਿਕ ਭਾਜਪਾ ਤੇ ਅਰਵਿੰਦ ਕੇਜਰੀਵਾਲ ਦੀ ਗੰਢਤੁੱਪ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਿੱਠ ’ਤੇ ਪੀ. ਐੱਮ. ਨਰਿੰਦਰ ਮੋਦੀ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕੁਮਾਰ ਵਿਸ਼ਵਾਸ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਦੇ ਨਹੀਂ ਹਨ, ਕੁਮਾਰ ਵਿਸ਼ਵਾਸ ਆਮ ਆਦਮੀ ਪਾਰਟੀ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਦੇ ਸਹਿਯੋਗੀ ਹਨ।
ਇਹ ਵੀ ਪੜ੍ਹੋ :ਬੀਤ ਹਲਕੇ 'ਚ ਬਣਾਇਆ ਜਾਵੇਗਾ ਫੂਡ ਪ੍ਰੋਸੈਸਿੰਗ ਸੈਂਟਰ : ਨਿਮਿਸ਼ਾ ਮਹਿਤਾ
ਉਨ੍ਹਾਂ ਕਿਹਾ ਕਿ ਬਿਹਾਰ, ਉਤਰਪ੍ਰਦੇਸ਼, ਉੱਤਰਾਖੰਡ, ਮੱਧਪ੍ਰਦੇਸ਼ ਅਤੇ ਰਾਜਸਥਾਨ ਦੇ ਸਾਡੇ ਭੈਣ-ਭਰਾ ਸਾਡਾ ਹਿੱਸਾ ਹਨ। ਨਾ ਅਸੀਂ ਉਨ੍ਹਾਂ ਬਿਨਾਂ ਖੇਤੀ ਕਰ ਸਕਦੇ ਹਾਂ, ਨਾ ਅਸੀਂ ਉਨ੍ਹਾਂ ਬਿਨਾਂ ਮਜ਼ਦੂਰੀ ਕਰ ਸਕਦੇ ਹਾਂ ਅਤੇ ਨਾ ਸਾਡਾ ਕਾਰੋਬਾਰ ਚੱਲ ਸਕਦਾ ਹੈ, ਉਹ ਸਾਡੇ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਨੇ ਸੀ.ਐੱਮ. ਚੰਨੀ ਨੂੰ ਲੈ ਕਿਹਾ ਕਿ ਉਹ ਤਾਂ ਗਰੀਬ ਪਰਿਵਾਰ ਤੋਂ ਹਨ। ਉਹ ਤਾਂ ਕਿਸੇ ਗਰੀਬ ਜਾਂ ਮਜ਼ਦੂਰ ਨੂੰ ਅਜਿਹਾ ਕਹਿ ਹੀ ਨਹੀਂ ਸਕਦੇ ਹਨ। ਉਨ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਬਜ਼ੁਰਗ ਹਨ, ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ ਪਰ ਬਜ਼ੁਰਗ ਦਾ ਇਹ ਫਰਜ਼ ਹੈ ਕਿ ਉਹ ਆਪਣੇ ਪਰਿਵਾਰ ਦਾ ਧਿਆਨ ਰੱਖਣ, ਪੰਜਾਬ ਅਤੇ ਕਾਂਗਰਸ ਵੀ ਉਨ੍ਹਾਂ ਦਾ ਪਰਿਵਾਰ ਸੀ।
ਇਹ ਵੀ ਪੜ੍ਹੋ : 12 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਦਾ ਮਾਮਲਾ, ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।