ਭਾਰਤ ਵਲੋਂ ਪਾਕਿ 'ਚ ਕੀਤੀ ਏਅਰ ਸਟਰਾਈਕ 'ਤੇ ਪ੍ਰਨੀਤ ਕੌਰ ਦਾ ਬਿਆਨ

Wednesday, Feb 27, 2019 - 01:58 PM (IST)

ਭਾਰਤ ਵਲੋਂ ਪਾਕਿ 'ਚ ਕੀਤੀ ਏਅਰ ਸਟਰਾਈਕ 'ਤੇ ਪ੍ਰਨੀਤ ਕੌਰ ਦਾ ਬਿਆਨ

ਨਾਭਾ (ਰਾਹੁਲ)—ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ 'ਚ ਕੀਤੇ ਗਏ ਏਅਰ ਸਟ੍ਰਾਈਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਹੱਦੀ ਇਲਾਕਿਆਂ ਦੇ ਦੌਰੇ 'ਤੇ ਬੋਲਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਖੇਤਰਾਂ ਦੇ ਦੌਰੇ 'ਤੇ ਜਾ ਰਹੇ ਹਨ, ਕਿਉਂਕਿ ਉਨ੍ਹਾਂ ਦੀ ਬੈੱਕਰਾਉਂਡ ਵੀ ਆਰਮੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਖੰਡਤਾ ਲਈ ਕੋਈ ਕਿੰਨਤੂ ਪ੍ਰੰਤੂ ਨਹੀਂ ਹੋਣ ਚਾਹੀਦਾ ਹੈ ਅਤੇ ਅਸੀਂ ਨਾਲ ਹਾਂ। 

ਬੀਤੇ ਦਿਨ ਪਟਿਆਲਾ ਦੇ ਐੱਮ.ਪੀ. ਧਰਮਵੀਰ ਗਾਂਧੀ ਵਲੋਂ ਪ੍ਰਨੀਤ ਕੌਰ 'ਤੇ ਸਰਕਾਰੀ ਗੱਡੀਆਂ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ 'ਤੇ ਸਫਾਈ ਦਿੰਦੇ ਉਨ੍ਹਾਂ ਕਿਹਾ ਕਿ ਮੈਂ 3 ਵਾਰ ਐੱਮ.ਪੀ. ਰਹਿ ਚੁੱਕੀ ਹਾਂ ਅਤੇ ਨਾਲ ਹੀ ਮੈਂ ਮੁੱਖ ਮੰਤਰੀ ਦੀ ਪਤਨੀ ਹਾਂ ਅਤੇ ਜੋ ਮੇਰੀ ਬਣਦੀ ਸੁਰੱਖਿਆ ਹੈ ਉਹ ਹੀ ਮਿਲੀ ਹੋਈ ਹੈ। 

'ਆਪ' ਪਾਰਟੀ ਨੂੰ ਲੈ ਕੇ ਪ੍ਰਨੀਤ ਕੌਰ ਨੇ ਕਿਹਾ ਕਿ  'ਆਪ' ਪਾਰਟੀ ਦਾ ਪੰਜਾਬ 'ਚ ਕੋਈ ਵਾਜੂਦ ਨਹੀਂ ਹੈ ਅਤੇ 'ਆਪ' ਪਾਰਟੀ ਟੁੱਟ ਚੁੱਕੀ ਹੈ ਅਤੇ ਪੂਰੀ ਤਰ੍ਹਾਂ ਖਿੱਲਰ ਚੁੱਕੀ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਅਸੀਂ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਜਿੱਤ ਪ੍ਰਪਾਤ ਕਰਾਂਗੇ।


author

Shyna

Content Editor

Related News