ਪਠਾਨਕੋਟ : ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਤੇ ਭਰਾ ਦਾ ਕਤਲ ਕਰਨ ਵਾਲਿਆਂ ਨੂੰ ਵੱਡੀ ਸਜ਼ਾ
Tuesday, Sep 03, 2024 - 06:23 PM (IST)
ਪਠਾਨਕੋਟ : ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਦੇ ਮਾਮਲੇ 'ਚ ਪਠਾਨਕੋਟ ਜ਼ਿਲ੍ਹਾ ਸੈਸ਼ਨ ਜੱਜ ਨੇ ਸਾਰੇ 12 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਤੋਂ ਇਲਾਵਾ ਦੋਸ਼ੀਆਂ 'ਤੇ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸਣਯੋਗ ਹੈ ਕਿ 19 ਅਗਸਤ 2020 ਦੀ ਰਾਤ ਨੂੰ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਵਿਖੇ ਅਣਪਛਾਤੇ ਲੁਟੇਰਿਆਂ ਨੇ ਠੇਕੇਦਾਰ ਅਸ਼ੋਕ ਕੁਮਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਵਿਚ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ (58) ਅਤੇ ਉਸ ਦੇ ਪੁੱਤਰ ਕੌਸ਼ਲ ਕੁਮਾਰ (32) ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਵਾਰਿਸ ਦੇ ਐਲਾਨ ਮਗਰੋਂ ਸਤਿਸੰਗ 'ਚ ਪਹੁੰਚੇ ਬਾਬਾ ਗੁਰਿੰਦਰ ਢਿੱਲੋਂ, ਫਿਰ ਉਹ ਹੋਇਆ ਜੋ ਕਿਸੇ ਨੇ ਸੋਚਿਆ ਨਾ ਸੀ
ਅਸ਼ੋਕ ਕੁਮਾਰ ਦੀ ਪਤਨੀ ਆਸ਼ਾ ਦੇਵੀ (55), ਪੁੱਤਰ ਅਪੀਨ ਕੁਮਾਰ (24) ਅਤੇ ਇਕ ਹੋਰ ਪਰਿਵਾਰਕ ਮੈਂਬਰ ਸੱਤਿਆ ਦੇਵੀ ਗੰਭੀਰ ਜ਼ਖ਼ਮੀ ਹੋ ਗਏ। ਸੀਨੀਅਰ ਵਕੀਲ ਹਰੀਸ਼ ਪਠਾਨੀਆ ਨੇ ਦੱਸਿਆ ਕਿ 20 ਅਗਸਤ 2020 ਨੂੰ ਪਠਾਨਕੋਟ ਵਾਸੀ ਸ਼ਾਮ ਲਾਲ ਨੇ ਅਸ਼ੋਕ ਕੁਮਾਰ ਅਤੇ ਕੋਸ਼ਲ ਕੁਮਾਰ ਦੇ ਕਤਲ ਅਤੇ ਆਸ਼ਾ ਰਾਣੀ, ਅਪੀਨ ਕੁਮਾਰ, ਸੱਤਿਆ ਦੇਵੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਦੇ ਦੋਸ਼ਾਂ ਤਹਿਤ ਸ਼ਾਹਪੁਰਕੰਡੀ ਥਾਣੇ ਵਿੱਚ ਕੇਸ ਦਰਜ ਕਰਵਾਇਆ ਸੀ। ਆਸ਼ਾ ਰਾਣੀ ਡੇਢ ਸਾਲ ਤੱਕ ਹਸਪਤਾਲ ਵਿਚ ਕੋਮਾ ਵਿਚ ਰਹੀ। ਕੋਮਾ ਤੋਂ ਬਾਹਰ ਆਉਂਦਿਆਂ ਹੀ ਉਸ ਨੇ ਇਸ ਕੇਸ ਵਿਚ ਗਵਾਹੀ ਦਿੱਤੀ। ਸਜ਼ਾ ਸੁਣਾਏ ਜਾਣ ਵਾਲਿਆਂ ਵਿਚ ਸਵਰਨ ਉਰਫ਼ ਮੈਚਿੰਗ, ਸ਼ਾਹਰੁਖ ਖ਼ਾਨ ਉਰਫ਼ ਲੁਕਮਾਨ, ਮੁਹੱਬਤ, ਰਿਹਾਨ ਉਰਫ਼ ਸੋਨੂੰ, ਅਸਲਮ ਉਰਫ਼ ਨਾਸੋ, ਤਵਜਲ ਬੀਬੀ, ਕਾਜ਼ਮ ਉਰਫ਼ ਰੀਡਾ, ਚਾਹਤ ਉਰਫ਼ ਜਾਨ, ਜਬਰਾਨਾ, ਸਾਜਨ ਉਰਫ਼ ਆਮਿਰ, ਗੋਲੂ ਉਰਫ਼ ਸਹਿਜਾਨ ਅਤੇ ਛੱਜਾਲੀ ਸ਼ਾਮਲ ਹਨ।
ਇਹ ਵੀ ਪੜ੍ਹੋ : ਗੁਰੂ ਘਰ ਦੇ ਬਾਹਰ ਨੌਜਵਾਨ ਕੁੜੀ ਸਣੇ ਤਿੰਨ ਜਣਿਆਂ ਦਾ ਕਤਲ, ਇਕ ਮਹੀਨੇ ਬਾਅਦ ਸੀ ਵਿਆਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8