ਲਾਕਡਾਊਨ ਦੌਰਾਨ ਕਿਸਾਨਾਂ ਤੱਕ ਰਸਾਇਣਿਕ ਖਾਦਾਂ ਦੀ ਨਿਰਵਿਘਨ ਸਪਲਾਈ ਜਾਰੀ

Friday, Apr 03, 2020 - 03:59 PM (IST)

ਲਾਕਡਾਊਨ ਦੌਰਾਨ ਕਿਸਾਨਾਂ ਤੱਕ ਰਸਾਇਣਿਕ ਖਾਦਾਂ ਦੀ ਨਿਰਵਿਘਨ ਸਪਲਾਈ ਜਾਰੀ

ਜਲੰਧਰ (ਨਰੇਸ਼ ਗੁਲਾਟੀ)-ਲਾਕਡਾਊਨ ਅਤੇ ਕਰਫਿਊ ਦੀ ਸਥਿਤੀ 'ਚ ਵੀ ਰਸਾਇਣਿਕ ਖਾਦਾਂ ਦੀ ਨਿਰਵਿਘਨ ਸਪਲਾਈ ਜਾਰੀ ਰੱਖਣ ਲਈ ਸਰਕਾਰ ਵਲੋਂ ਇਕ ਹੋਰ ਪਹਿਲ ਕੀਤੀ ਗਈ ਹੈ। ਇਸ ਪਹਿਲ ਮੁੁਤਾਬਕ ਮਾਲ ਗੱਡੀ ਰਾਹੀਂ ਰੇਲਵੇ ਸਟੇਸ਼ਨ ਜਲੰਧਰ 'ਤੇ ਕਿਸਾਨਾਂ ਲਈ ਖਾਦ ਦੀ ਸਪਲਾਈ ਜਾਰੀ ਰੱਖੀ ਜਾ ਰਹੀ ਹੈ।ਇਸ ਦੇ ਸਬੰਧ 'ਚ ਅੱਜ ਚੰਬਲ ਫਰਟੀਲਾਈਜ਼ਰ ਅਤੇ ਕੈਮੀਕਲਜਜ਼ ਲਿਮਟਿਡ ਕੰਪਨੀ ਵੱਲੋਂ ਬਣੀ 1316.25 ਮੀ: ਟਨ ਯੂਰੀਆ ਖਾਦ ਦਾ ਰੈਕ ਜਲੰਧਰ ਰੇਲ ਹੈੱਡ ਵਿਖੇ ਪੁੱਜਿਆ।ਮਾਲ ਗੱਡੀ ਤੋਂ ਖਾਦ ਦੀ ਉਤਰਾਈ ਉਪਰੰਤ ਟਰੱਕਾਂ ਤੇ ਲਦਾਈ ਲਈ ਸਮੁੱਚੇ ਕੰਮ ਨੂੰ ਕੋਵਿਡ-19 ਦੀ ਮਹਾਮਾਰੀ ਕਰਕੇ ਨਿਰਧਾਇਤ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਨੇਪਰੇ ਚਾੜਿਆ ਗਿਆ।

ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਵਲੋ ਅੱਜ ਉਚੇਚੇ ਤੌਰ 'ਤੇ ਖੇਤੀਬਾੜੀ ਵਿਕਾਸ ਅਫਸਰ (ਇੰਨਫੋ.) ਅਤੇ ਖੇਤੀਬਾੜੀ ਵਿਕਾਸ ਅਫਸਰ (ਪੀ. ਪੀ.) ਨੂੰ ਨਾਲ ਲੈ ਕੇ ਜਲੰਧਰ ਰੇਲ ਹੈੱਡ ਦਾ ਦੌਰਾ ਕੀਤਾ ਗਿਆ।ਉਹਨਾਂ ਇਸ ਮੌਕੇ 'ਤੇ ਮਜ਼ਦੂਰਾਂ ਲਈ ਸਬੰਧਤ ਅਦਾਰੇ ਵਲੋਂ ਮੁਹੱਈਆ ਕਰਵਾਈ ਜਾ ਰਹੀ ਮਾਸਕ ਅਤੇ ਸੈਨੇਟਾਇਜ਼ਰਾਂ ਦੀ ਸਹੂਲਤ 'ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਕੰਮ 'ਚ ਲੱਗੇ ਸਮੂਹ ਮਜ਼ਦੂਰ ਆਪਸੀ ਦੂਰੀ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਇਸ ਮਾਰੂ ਵਾਇਰਸ ਤੋ ਬਚਾ ਦੇ ਸਾਰੇ ਉਪਰਾਲੇ ਕਰਕੇ ਕੰਮ ਨੂੰ ਨਿਪਟਾਉਣ।

ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖਾਦ ਕਿਸਾਨਾਂ ਲਈ ਆਉਂਦੀ ਸਾਉਣੀ ਲਈ ਝੋਨਾਂ ਅਤੇ ਮੱਕੀ ਆਦਿ ਦੀਆਂ ਫਸਲਾਂ ਲਈ ਵਰਤੀ ਜਾਣੀ ਹੈ, ਨੂੰ ਟਰੱਕਾਂ ਰਾਹੀਂ ਜ਼ਿਲਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਆਦਿ 'ਚ ਵਿਕਰੀ ਹਿੱਤ ਭੇਜਿਆ ਜਾ ਰਿਹਾ ਹੈ।ਉਹਨਾਂ ਇਸ ਸਬੰਧੀ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਆਪਣਾ ਬਚਾਅ ਕਰਦੇ ਹੋਏ ਆਪਣੀ ਲੋੜ ਅਨੁਸਾਰ ਫਸਲ ਦੀ ਬਿਜਾਈ ਤੋ ਪਹਿਲਾਂ ਸਬੰਧਤ ਡੀਲਰਾਂ ਪਾਸੋਂ ਲੋੜੀਂਦੀਂ ਖਾਦ, ਬੀਜ ਜਾਂ ਦਵਾਈ ਟੈਲੀਫੋਨ ਰਾਹੀ ਘਰ ਬੈਠੇ ਬਗੈਰ ਕਿਸੇ ਵਾਧੂ ਖਰਚਾ ਕੀਤੇ ਪ੍ਰਾਪਤ ਕਰਨ।
-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ


author

Iqbalkaur

Content Editor

Related News