ਹਾਈਕੋਰਟ ਵਲੋਂ ਸੰਨੀ ਦਿਓਲ ਨੂੰ ਵੱਡੀ ਰਾਹਤ, ਗੁਰਦਾਸਪੁਰ 'ਚ ਤਾਇਨਾਤ ਹੋਣਗੀਆਂ CRPF ਦੀਆਂ 24 ਕੰਪਨੀਆਂ

Friday, May 17, 2019 - 09:33 PM (IST)

ਹਾਈਕੋਰਟ ਵਲੋਂ ਸੰਨੀ ਦਿਓਲ ਨੂੰ ਵੱਡੀ ਰਾਹਤ, ਗੁਰਦਾਸਪੁਰ 'ਚ ਤਾਇਨਾਤ ਹੋਣਗੀਆਂ CRPF ਦੀਆਂ 24 ਕੰਪਨੀਆਂ

ਗੁਰਦਾਸਪੁਰ: ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਅਦਾਲਤ ਨੂੰ ਅਪੀਲ ਕੀਤੀ ਸੀ। ਜਿਸ 'ਤੇ ਹਾਈਕੋਰਟ ਨੇ ਅੱਜ ਫੈਸਲਾ ਉਨ੍ਹਾਂ ਦੇ ਹੱਕ 'ਚ ਦਿੱਤਾ ਹੈ। ਸੰਨੀ ਦਿਓਲ ਦੇ ਵਕੀਲ ਐਲ.ਐਸ. ਵਿਰਕ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸੁਰੱਖਿਆ ਸਬੰਧੀ ਕਈ ਵਾਰ ਅਪੀਲ ਕੀਤੀ ਸੀ ਪਰ ਕੋਈ ਅਸਰ ਨਾ ਹੋਇਆ। ਇਸ ਲਈ ਉਨ੍ਹਾਂ ਹਾਈਕੋਰਟ 'ਚ ਰਿੱਟ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਖ਼ਦਸ਼ਾ ਹੈ ਕਿ ਇੱਥੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਹੋ ਸਕਦੀਆਂ ਹਨ, ਇਸ ਲਈ ਗੁਰਦਾਸਪੁਰ ਨੂੰ ਅਤਿ ਸੰਵੇਦਨਸ਼ੀਲ ਹਲਕਾ ਐਲਾਣਨ ਦੀ ਮੰਗ ਕੀਤੀ ਜਾ ਰਹੀ ਸੀ।
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਨੀਮ ਫ਼ੌਜੀ ਦਸਤਿਆਂ ਦੀਆਂ 15 ਦੀ ਬਜਾਏ 24 ਕੰਪਨੀਆਂ ਵੋਟਿੰਗ ਦੌਰਾਨ ਸੁਰੱਖਿਆ ਪ੍ਰਬੰਧ ਦੇਖਣਗੀਆਂ। ਗੁਰਦਾਸਪੁਰ ਲੋਕ ਸਭਾ ਹਲਕੇ ਵਿੱਛ 1826 ਬੂਥ ਹਨ, ਜਿਨ੍ਹਾਂ ਵਿੱਚੋਂ 111 ਨੂੰ ਅਤਿ ਸੰਵੇਦਨਸ਼ੀਲ ਐਲਾਨ ਦਿੱਤਾ ਗਿਆ ਹੈ ਅਤੇ 460 ਬੂਥ ਸੰਵੇਦਨਸ਼ੀਲ ਹਨ। ਇਸ ਦੇ ਨਾਲ ਹੀ 1,000 ਪੋਲਿੰਗ ਬੂਥਾਂ ਦੀ ਨਿਗਰਾਨੀ ਮੁੱਖ ਚੋਣ ਕਮਿਸ਼ਨਰ ਦਫ਼ਤਰ ਚੰਡੀਗੜ੍ਹ ਵਿੱਚ ਲਾਈਵ ਵੀਡੀਓ ਰਾਹੀਂ ਕੀਤੀ ਜਾਵੇਗੀ।


Related News