ਸੰਨੀ ਦਿਓਲ ਬਾਰੇ ਇਹ ਕੀ ਬੋਲ ਗਏ ਕਾਂਗਰਸ ਦੇ ਵਿਧਾਇਕ

Tuesday, Jul 09, 2019 - 06:34 PM (IST)

ਸੰਨੀ ਦਿਓਲ ਬਾਰੇ ਇਹ ਕੀ ਬੋਲ ਗਏ ਕਾਂਗਰਸ ਦੇ ਵਿਧਾਇਕ

ਪਠਾਨਕੋਟ (ਧਰਮਿੰਦਰ ਠਾਕੁਰ) : ਭੋਆ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰਪਾਲ ਇਕ ਵਾਰ ਫਿਰ ਚਰਚਾ 'ਚ ਹਨ। ਇਸ ਵਾਰ ਉਨ੍ਹਾਂ ਦੀ ਜ਼ੁਬਾਨ ਫਿਸਲੀ ਹੈ, ਉਹ ਵੀ ਦੇਸ਼ ਦੇ ਮਸ਼ਹੂਰ ਸਟਾਰ, ਅਤੇ ਇਲਾਕੇ ਦੇ ਐੱਮ. ਪੀ. ਸੰਨੀ ਦਿਓਲ ਖਿਲਾਫ। ਮਾਮਲਾ ਇਕ ਸੜਕ ਦੀ ਮੁੜ ਉਸਾਰੀ ਦਾ ਹੈ। ਦਰਅਸਲ ਹਲਕਾ ਭੋਆ 'ਚ ਪੈਂਦੀ ਮਲਕਪੁਰ ਸੁੰਦਰਚੱਕ ਰੋਡ ਦਾ ਕੰਮ ਚੱਲ ਰਿਹਾ ਸੀ, ਜਿਸ 'ਤੇ ਕਾਂਗਰਸ ਦੇ ਵਿਧਾਇਕ ਜੋਗਿੰਦਰਪਾਲ ਦਾ ਕਹਿਣਾ ਹੈ ਕਿ ਇਹ ਸੜਕ ਉਨ੍ਹਾਂ ਵਲੋਂ ਪੈਸੇ ਇਕੱਠੇ ਕਰਕੇ ਬਣਾਈ ਜਾ ਰਹੀ ਹੈ। ਇਥੇ ਹੀ ਬਸ ਨਹੀਂ ਪਹਿਲਾਂ ਤਾਂ ਜੋਗਿੰਦਰਪਾਲ ਨੇ ਭਾਜਪਾ ਨੂੰ 'ਕੁੱਤੀ' ਪਾਰਟੀ ਆਖਿਆ ਅਤੇ ਬਾਅਦ ਵਿਚ ਉਨ੍ਹਾਂ ਕਿਹਾ ਕਿ ਕੁਝ ਲੋਕ ਆਖ ਰਹੇ ਹਨ ਕਿ ਇਹ ਸੜਕ ਸੰਨੀ ਦਿਓਲ ਬਣਾ ਰਿਹਾ ਹੈ ਪਰ ਉਹ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਸੜਕ ਸੰਨੀ ਦਿਓਲ ਨਹੀਂ ਸਗੋਂ ਉਸ ਦਾ ਪਿਉ ਜੋਗਿੰਦਰਪਾਲ ਬਣਾ ਰਿਹਾ ਹੈ। 

ਮੀਡੀਆ 'ਤੇ ਹਮਲਾ ਅਤੇ ਉਸ ਤੋਂ ਬਾਅਦ ਭਾਜਪਾ ਅਤੇ ਇਕ ਫਿਲਮ ਸਟਾਰ ਤੇ ਐੱਮ.ਪੀ. ਖਿਲਾਫ ਗੈਰ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਨ ਤੋਂ ਬਾਅਦ ਜੋਗਿੰਦਰ ਪਾਲ ਕੇਂਦਰ ਦੀ ਸੱਤਾਧਾਰੀ ਭਾਜਪਾ ਦੇ ਨਿਸ਼ਾਂਨੇ 'ਤੇ ਆ ਗਏ ਹਨ। ਇਲਾਕੇ ਦੀ ਸਾਬਕਾ ਵਿਧਾਇਕ ਸੀਮਾ ਦੇਵੀ ਨੇ ਜੋਗਿੰਦਰ ਪਾਲ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ।


author

Gurminder Singh

Content Editor

Related News