ਚੋਣਾਂ ਤੋਂ ਪਹਿਲਾਂ ਮੁਸ਼ਕਲ 'ਚ ਸੰਨੀ ਦਿਓਲ, ਨੋਟਿਸ ਜਾਰੀ

Saturday, May 18, 2019 - 01:01 PM (IST)

ਚੋਣਾਂ ਤੋਂ ਪਹਿਲਾਂ ਮੁਸ਼ਕਲ 'ਚ ਸੰਨੀ ਦਿਓਲ, ਨੋਟਿਸ ਜਾਰੀ

ਚੰਡੀਗੜ੍ਹ/ਗੁਰਦਾਸਪੁਰ : ਚੋਣ ਕਮਿਸ਼ਨ ਨੇ ਚੋਣ ਜ਼ਾਬਤਾ ਦਾ ਕਥਿਤ ਤੌਰ 'ਤੇ ਉਲੰਘਣਾ ਕਰਨ 'ਤੇ ਪੰਜਾਬ ਦੇ ਗੁਰਦਾਸਪੁਰ ਸੀਟ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਅਧਿਕਾਰੀਆਂ ਨੇ ਚੋਣ ਪ੍ਰਚਾਰ ਬੰਦ ਹੋਣ ਦੇ ਬਾਅਦ ਸ਼ੁੱਕਰਵਾਰ ਰਾਤ ਨੂੰ ਪਠਾਨਕੋਟ 'ਚ ਸੰਨੀ ਦਿਓਲ ਦੀ ਜਨਸਭਾ 'ਤੇ ਗੰਭੀਰ ਰੂਪ ਤੋਂ ਨੋਟਿਸ ਲਿਆ ਹੈ। ਨਾਲ ਹੀ ਜਨਸਭਾ 'ਚ ਇਕ ਲਾਊਡ ਸਪੀਕਰ ਦਾ ਇਸਤੇਮਾਲ ਵੀ ਕੀਤਾ ਗਿਆ ਸੀ, ਜਿੱਥੇ 200 ਲੋਕ ਮੌਜੂਦ ਸਨ। ਨੋਟਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਚਾਰ ਬੰਦ ਹੋਣ ਦੇ ਬਾਅਦ ਸੰਨੀ ਦਿਓਲ ਨੇ ਜਨਸਭਾ ਕਰਕੇ ਚੋਣ ਜ਼ਾਬਤਾ ਦਾ ਉਲੰਘਣ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਬੰਦ ਹੋ ਗਿਆ ਸੀ। 

PunjabKesari


author

Anuradha

Content Editor

Related News