ਸੰਨੀ ਦਿਓਲ ਖਿਲਾਫ ਕਾਰਵਾਈ ਲਈ ਐੱਸ. ਐੱਸ. ਪੀ. ਨੂੰ ਸੌਂਪਿਆ ਮੰਗ ਪੱਤਰ
Sunday, May 05, 2019 - 02:50 PM (IST)

ਗੁਰਦਾਸਪੁਰ (ਹਰਮਨਪ੍ਰੀਤ) : ਸ਼ਿਵ ਸੈਨਾ ਹਿੰਦੁਸਤਾਨ ਦੀ ਨੌਜਵਾਨ ਇਕਾਈ ਦੇ ਪ੍ਰਧਾਨ ਹਨੀ ਮਹਾਜਨ ਨੇ ਅੱਜ ਐੱਸ. ਐੱਸ. ਪੀ. ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪ ਕੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੰਨੀ ਦਿਓਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਮੰਗ ਪੱਤਰ ਰਾਹੀਂ ਹਨੀ ਮਹਾਜਨ ਨੇ ਕਿਹਾ ਕਿ ਸੰਨੀ ਦਿਓਲ ਰੋਡ ਸ਼ੋਅ ਦੌਰਾਨ ਜਿਸ ਟਰੱਕ 'ਤੇ ਸਵਾਰ ਸਨ। ਉਸ ਟਰੱਕ ਦੇ ਅਗਲੇ ਪਾਸੇ ਭਗਵਾਨ ਸ਼ਿਵ ਜੀ ਦੀ ਤਸਵੀਰ ਸੀ ਅਤੇ ਸੰਨੀ ਜਦੋਂ ਇਸ ਟਰੱਕ ਦੀ ਛੱਤ 'ਤੇ ਬੈਠ ਗਏ ਤਾਂ ਉਨ੍ਹਾਂ ਦੇ ਪੈਰ ਤਸਵੀਰ ਦੇ ਨੇੜੇ ਸਨ।
ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਲਈ ਸੰਨੀ ਦਿਓਲ ਖਿਲਾਫ ਕਾਰਵਾਈ ਕੀਤੀ ਜਾਵੇ।