ਸੰਨੀ ਦੇ ਵਿਗੜੇ ਬੋਲ, ''ਕੁਟਾਪਾ ਚਾੜ੍ਹਨ ''ਚ ਮੇਰੇ ਤੋਂ ਵੱਡਾ ਕੋਈ ਨੀ''

Monday, Feb 17, 2020 - 06:44 PM (IST)

ਸੰਨੀ ਦੇ ਵਿਗੜੇ ਬੋਲ, ''ਕੁਟਾਪਾ ਚਾੜ੍ਹਨ ''ਚ ਮੇਰੇ ਤੋਂ ਵੱਡਾ ਕੋਈ ਨੀ''

ਪਠਾਨਕੋਟ (ਧਰਮਿੰਦਰ) : ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਬੋਲ ਕੁਝ ਵਿਗੜੇ-ਵਿਗੜੇ ਨਜ਼ਰ ਆ ਰਹੇ ਹਨ। ਦਰਅਸਲ ਪਠਾਨਕੋਟ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੰਨੀ ਨੇ ਕਿਹਾ ਕਿ 'ਤੁਸੀਂ ਸਾਰੇ ਜਾਣਦੇ ਹੋ, ਜਿਨੂੰ ਕੁਟਾਪਾ ਕਰਨਾ ਤਾਂ ਮੇਰੇ ਤੋਂ ਵੱਡਾ ਬੰਦਾ ਕੋਈ ਨਹੀਂ ਹੈ । ਅਸੀਂ ਜਿਨੂੰ ਚੱਕਣਾ ਚੱਕ ਦੇਨੇ ਆ, ਪਰ ਮੈਂ ਚਾਹੁੰਦਾ ਹਾਂ ਕਿ ਹਰ ਕੰਮ ਪਿਆਰ ਨਾਲ ਹੋਵੇ ਕਿਉਂ ਕਿਸੇ ਨੂੰ ਸੱਟ ਦੇਣੀ'। ਸੰਨੀ ਦਿਓਲ ਦੇ ਇਨ੍ਹਾਂ ਬੋਲਾਂ ਦੀ ਕਾਂਗਰਸ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। 

ਪਠਾਨਕੋਟ ਦੇ ਹਲਕਾ ਭੋਆ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰਪਾਲ ਨੇ ਕਿਹਾ ਕਿ ਸੰਨੀ ਦਿਓਲ ਦੀ ਕੋਈ ਗਲਤੀ ਨਹੀਂ ਹੈ, ਉਸ ਨੂੰ ਤਾਂ ਸਿਆਸਤ ਦਾ ਕੁਝ ਪਤਾ ਹੀ ਨਹੀਂ ਹੈ। ਗਲਤੀ ਤਾਂ ਭਾਜਪਾ ਦੀ ਹੈ, ਸੰਨੀ ਦਿਓਲ ਦੀ ਪਤਾ ਨਹੀਂ ਕਿਹੜੀ ਮਜਬੂਰੀ ਸੀ ਕਿ ਉਹ ਸਿਆਸਤ ਵਿਚ ਆ ਗਏ। ਜਿਹੋ ਜਿਹਾ ਡਾਂਸ ਉਹ ਫਿਲਮਾਂ ਵਿਚ ਕਰਦੇ ਹਨ, ਉਹੋ ਜਿਹਾ ਹੀ ਇਥੇ ਕਰ ਰਹੇ ਹਨ।


author

Gurminder Singh

Content Editor

Related News