ਅਹਿਮ ਖ਼ਬਰ : ਬਹੁ-ਚਰਚਿਤ ਟੈਂਡਰ ਘਪਲੇ ''ਚ ਗ੍ਰਿਫ਼ਤਾਰ ''ਸੰਨੀ ਭੱਲਾ'' ਨੂੰ ਵੱਡੀ ਰਾਹਤ

Saturday, Oct 15, 2022 - 04:15 PM (IST)

ਅਹਿਮ ਖ਼ਬਰ : ਬਹੁ-ਚਰਚਿਤ ਟੈਂਡਰ ਘਪਲੇ ''ਚ ਗ੍ਰਿਫ਼ਤਾਰ ''ਸੰਨੀ ਭੱਲਾ'' ਨੂੰ ਵੱਡੀ ਰਾਹਤ

ਲੁਧਿਆਣਾ (ਰਾਜ) : ਬਹੁ-ਚਰਚਿਤ ਟੈਂਡਰ ਘਪਲੇ 'ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਕੌਂਸਲਰ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਅੱਜ ਅਦਾਲਤ ਵੱਲੋਂ ਵੱਡੀ ਰਾਹਤ ਮਿਲ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਕੈਂਪਸ 'ਚ ਮੁੰਡਿਆਂ ਦੇ ਹੋਸਟਲ 'ਚ ਚੱਲੀ ਗੋਲੀ, ਮੌਕੇ 'ਤੇ ਪੁੱਜੀ ਪੁਲਸ

ਸੰਨੀ ਭੱਲਾ ਨੂੰ ਸੀ. ਜੀ. ਐੱਮ. ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇੱਥੇ ਉਸ ਨੂੰ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਰਿਹਾਅ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਵਿਜੀਲੈਂਸ ਵੱਲੋਂ ਸੰਨੀ ਭੱਲਾ ਨੂੰ ਸ਼ੱਕ ਦੇ ਆਧਾਰ 'ਤੇ ਪੁਲਸ ਰਿਮਾਂਡ 'ਤੇ ਲਿਆ ਗਿਆ ਸੀ। ਜਾਂਚ 'ਚ ਸੰਨੀ ਭੱਲਾ ਦੇ ਖ਼ਿਲਾਫ਼ ਕੁੱਝ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਹਥਿਆਰਾਂ ਦੇ ਬਲ 'ਤੇ ਲੁੱਟ ਦੀ ਵਾਰਦਾਤ, CCTV 'ਚ ਕੈਦ ਹੋਈ ਸਾਰੀ ਘਟਨਾ (ਵੀਡੀਓ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News