ਕਾਂਗਰਸ ਨੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਭੇਜਿਆ ਨੋਟਿਸ, ਇਕ ਹਫ਼ਤੇ ’ਚ ਮੰਗਿਆ ਜਵਾਬ

Monday, Apr 11, 2022 - 11:56 PM (IST)

ਕਾਂਗਰਸ ਨੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਭੇਜਿਆ ਨੋਟਿਸ, ਇਕ ਹਫ਼ਤੇ ’ਚ ਮੰਗਿਆ ਜਵਾਬ

ਚੰਡੀਗੜ੍ਹ : ਕਾਂਗਰਸ ਹਾਈਕਮਾਨ ਨੇ ਅਨੁਸ਼ਾਸਨਹੀਣਤਾ ’ਤੇ ਸਖ਼ਤ ਰੁਖ ਅਪਨਾਉਂਦੇ ਹੋ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਜਾਖੜ ’ਤੇ ਮਿਲੀਆਂ ਸ਼ਿਕਾਇਤਾਂ ’ਤੇ ਸੋਮਵਾਰ ਨੂੰ ਪਾਰਟੀ ਅਨੁਸ਼ਾਸਨ ਕਮੇਟੀ ਨੇ ਸੁਣਵਾਈ ਤੋਂ ਬਾਅਦ ਇਹ ਕਾਰਵਾਈ ਕੀਤੀ। ਜਾਖੜ ਨੂੰ ਇਕ ਹਫਤੇ ਦੇ ਅੰਦਰ-ਅੰਦਰ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਹੈ। ਜਾਖੜ ਦੇ ਜਵਾਬ ਤੋਂ ਬਾਅਦ ਹਾਈਕਮਾਨ ਉਨ੍ਹਾਂ ਖ਼ਿਲਾਫ਼ ਕੋਈ ਫ਼ੈਸਲਾ ਲੈ ਸਕਦੀ ਹੈ।

ਇਹ ਵੀ ਪੜ੍ਹੋ : ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਖੁਸ਼ੀ ’ਚ ਖੀਵੇ ਹੋਏ ਸੁਰਜੀਤ ਧੀਮਾਨ, ਲੱਡੂ ਵੰਡਦਿਆਂ ਦਿੱਤਾ ਵੱਡਾ ਬਿਆਨ

ਕਾਂਗਰਸੀ ਸੂਤਰਾਂ ਅਨੁਸਾਰ ਚੋਣਾਂ ਦੌਰਾਨ ਅਤੇ ਉਸ ਤੋਂ ਪਹਿਲਾਂ ਵੀ ਸੁਨੀਲ ਜਾਖੜ ਵਲੋਂ ਕੀਤੇ ਗਏ ਸਾਰੇ ਟਵੀਟ, ਉਨ੍ਹਾਂ ਵਲੋਂ ਪਾਰਟੀ ਜਾਂ ਪਾਰਟੀ ਦੇ ਆਗੂਆਂ ਖ਼ਿਲਾਫ ਦਿੱਤੇ ਗਏ ਬਿਆਨਾਂ ਦਾ ਪੂਰਾ ਰਿਕਾਰਡ ਇਕੱਠਾ ਕੀਤਾ ਗਿਆਹੈ। ਅਨੁਸ਼ਾਸਨ ਕਮੇਟੀ ਨੇ ਇਸ ਦੀ ਜਾਂਚ ਵੀ ਕਰਵਾਈ ਸੀ ਕਿ ਇਨ੍ਹਾਂ ਸ਼ਿਕਾਇਤਾਂ ’ਚ ਕਿੰਨੀ ਕੁ ਸੱਚਾਈ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਪਾਰਟੀ ਹਾਈਕਮਾਨ ਨੂੰ ਸ਼ਿਕਾਇਤ ਕੀਤੀ ਸੀ, ਇਸ ਤੋਂ ਇਲਾਵਾ ਜਾਖੜ ਵਲੋਂ ਚਰਨਜੀਤ ਚੰਨੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਐੱਸ. ਸੀ. ਭਾਈਚਾਰੇ ਵਲੋਂ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਡੀ. ਜੀ. ਪੀ. ਦਾ ਵੱਡਾ ਬਿਆਨ, ਗੈਂਗਸਟਰਾਂ ਨੂੰ ਲੈ ਕੇ ਆਖੀ ਇਹ ਗੱਲ

ਸੁਰਜੀਤ ਧੀਮਾਨ ਨੂੰ ਵੀ ਪਾਰਟੀ ’ਚੋਂ ਕੱਢਿਆ ਗਿਆ
ਇਥੇ ਇਹ ਵੀ ਦੱਸਣਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਉਣ ਦਾ ਵਿਰੋਧ ਕਰਨ ਵਾਲੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਵੀ ਕਾਂਗਰਸ ਨੇ ਪਾਰਟੀ ਵਿਚੋਂ ਕੱਢ ਦਿੱਤਾ ਹੈ। ਸੁਰਜੀਤ ਸਿੰਘ ਧੀਮਾਨ ਨੇ ਰਾਜਾ ਵੜਿੰਗ ਦੇ ਪ੍ਰਧਾਨ ਚੁਣੇ ਜਾਣ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਰਾਜਾ ਵੜਿੰਗ ਇਕ ਮੌਕਾਪ੍ਰਸਤ ਅਤੇ ਭ੍ਰਿਸ਼ਟ ਆਗੂ ਹੈ। ਉਨ੍ਹਾਂ ਕਿਹਾ ਰਾਜਾ ਵੜਿੰਗ ਉਹੀ ਇਨਸਾਨ ਹੈ, ਜਿਨ੍ਹਾਂ ਦਾ ਨਾਮ ਡਰੱਗ ਮਾਮਲੇ ਵਿਚ ਪੈਸਿਆਂ ਦੇ ਲੈਣ-ਦੇਣ ਵਿਚ ਆਉਣ ਤੋਂ ਬਾਅਦ ਉਹ ਬਾਦਲ ਪਰਿਵਾਰ ਸਾਹਮਣੇ ਝੁਕ ਗਏ ਸਨ। ਇਸ ਸਮੇਂ ਪੰਜਾਬ ਵਿਚ ਕਾਂਗਰਸ ਨੂੰ ਬਚਾਉਣ ਲਈ ਨਵਜੋਤ ਸਿੱਧੂ ਵਰਗੇ ਇਨਸਾਨ ਦੀ ਜ਼ਰੂਰਤ ਸੀ, ਜਿਸ ਨੇ ਬਿਨਾਂ ਕਿਸੇ ਸਵਾਰਥ ਦੇ ਸੇਵਾ ਕੀਤੀ। ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਬਨਾਉਣ ਤੋਂ ਚੰਗਾ ਸੀ ਕਿ ਕਿਸੇ ਅਨਾੜੀ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ।

ਇਹ ਵੀ ਪੜ੍ਹੋ : ਪਰਿਵਾਰ ’ਚ ਮਚਿਆ ਕੋਹਰਾਮ, ਘਰੋਂ ਲਾਪਤਾ ਹੋਏ ਬੱਚੇ ਦੀ ਇਸ ਹਾਲਤ ’ਚ ਲਾਸ਼ ਦੇਖ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News