ਮੈਂ ਪ੍ਰਸ਼ਾਸਨ ਬਾਰੇ ਕੁਝ ਵੀ ਬੋਲ ਕੇ ਸਿਆਸਤ ਨਹੀਂ ਕਰਨਾ ਚਾਹੁੰਦਾ : ਢੀਂਡਸਾ
Monday, Jun 10, 2019 - 04:33 PM (IST)

ਸੁਨਾਮ ਊਧਮ ਸਿੰਘ ਵਾਲਾ (ਮੰਗਲਾ) - ਸੁਨਾਮ ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਖੇ 6 ਜੂਨ ਦੀ ਸ਼ਾਮ ਨੂੰ ਬੋਰਵੈੱਲ 'ਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ ਅਜੇ ਵੀ ਜਾਰੀ ਹਨ। ਇਸ ਮੌਕੇ ਜਾਇਜ਼ਾ ਲੈਣ ਪਹੁੰਚੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ (ਲਹਿਰਾਗਾਗਾ) ਨੇ ਕਿਹਾ ਕਿ ਮੈਂ ਪ੍ਰਸ਼ਾਸਨ ਦੇ ਬਾਰੇ ਕੁਝ ਵੀ ਬੋਲ ਕੇ ਸਿਆਸਤ ਨਹੀਂ ਕਰਨਾ ਚਾਹੁੰਦਾ ਪਰ ਸਰਕਾਰ ਨੂੰ ਇਸ ਦੇ ਬਾਰੇ ਆਪ ਹੀ ਸੋਚ ਲੈਣਾ ਚਾਹੀਦਾ ਹੈ। ਢੀਂਡਸਾ ਨੇ ਕਿਹਾ ਕਿ ਐੱਨ.ਡੀ. ਆਰ. ਐੱਫ. ਕੋਲ, ਜੋ ਨਵੀਆਂ ਤਕਨੀਕਾਂ ਹੋਣੀਆਂ ਚਾਹੀਦੀ ਹਨ, ਉਹ ਉਨ੍ਹਾਂ ਕੋਲ ਨਹੀਂ ਹਨ। ਇਸ ਕੰਮ ਦੇ ਲਈ ਐੱਨ.ਡੀ. ਆਰ. ਐੱਫ. ਕੋਲ ਸਹੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਅਤੇ ਆਰਮੀ ਨੂੰ ਵੀ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਪ੍ਰਸ਼ਾਸਨ ਅਤੇ ਸਰਕਾਰ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਗੁੱਸਾ ਜਾਇਜ਼ ਹੈ, ਕਿਉਂਕਿ ਉਹ ਪਿਛਲੇ 3 ਦਿਨ ਤੋਂ ਇਹ ਸੁਣ ਰਹੇ ਹਨ ਕਿ 10 ਮਿੰਟ 'ਚ ਫਤਿਹਵੀਰ ਬਾਹਰ ਆ ਜਾਵੇਗਾ।