Punjab: ਇਹ ਬਾਜ਼ਾਰ 23 ਤੋਂ 28 ਜੂਨ ਤੱਕ ਰਹਿਣਗੇ ਬੰਦ, ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
Monday, Jun 09, 2025 - 01:04 PM (IST)

ਜਲੰਧਰ- ਜਲੰਧਰ ਸ਼ਹਿਰ ਵਿਚ ਸਭ ਤੋਂ ਪ੍ਰਮੁੱਖ ਬਾਜ਼ਾਰਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਬਾਜ਼ਾਰਾਂ ਵਿਚ ਅਟਾਰੀ ਬਾਜ਼ਾਰ, ਪੰਜਪੀਰ ਬਾਜ਼ਾਰ, ਰਸਤਾ ਮੁਹੱਲਾ, ਭਾਂਡਿਆਂ ਵਾਲਾ ਬਾਜ਼ਾਰ, ਭਗਤ ਸਿੰਘ ਚੌਂਕ, ਪ੍ਰਤਾਪ ਬਾਗ ਮਾਰਕਿਟ ਅਤੇ ਹੋਰ ਨੇੜੇ ਦੇ ਬਾਜ਼ਾਰ (ਸਿਰਫ਼ ਜੁੱਤੀਆਂ ਦੀ ਮਾਰਕਿਟ) 6 ਦਿਨ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ ਪੂਰਾ ਮਾਮਲਾ
ਇਹ ਜਾਣਕਾਰੀ ਹੋਲਸੇਲ ਸ਼ੂ ਮਰਚੇਂਟ ਐਸੋਸੀਏਸ਼ਨ ਨੇ ਸਾਂਝੀ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮਨਚੰਦਾ ਨੇ ਕਿਹਾ ਕਿ ਉਕਤ ਬਾਜ਼ਾਰ 23 ਜੂਨ ਤੋਂ 28 ਜੂਨ ਤੱਕ ਬੰਦ ਰਹਿਣਗੇ। ਉਕਤ ਬਾਜ਼ਾਰਾਂ ਵਿਚ ਚੱਪਲਾਂ ਅਤੇ ਜੁੱਤੀਆਂ ਦੀਆਂ ਸਾਰੀਆਂ ਦੁਕਾਨਾਂ ਗਰਮੀਆਂ ਦੀਆਂ ਛੁੱਟੀਆਂ ਕਾਰਨ ਬੰਦ ਰਹਿਣਗੀਆਂ। ਇਹ ਫ਼ੈਸਲਾ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਨੂੰ ਘਰ ਬੈਠੇ ਹੋਵੇਗਾ ਫਾਇਦਾ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e