ਮੁਲਤਾਨੀ ਕਤਲ ਮਾਮਲਾ : ਸਾਬਕਾ DGP ਸੈਣੀ ਦੀ ਭਾਲ ਲਈ ਛਾਪੇਮਾਰੀ ਜਾਰੀ

Wednesday, Sep 09, 2020 - 02:46 PM (IST)

ਮੁਲਤਾਨੀ ਕਤਲ ਮਾਮਲਾ : ਸਾਬਕਾ DGP ਸੈਣੀ ਦੀ ਭਾਲ ਲਈ ਛਾਪੇਮਾਰੀ ਜਾਰੀ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਹਾਈਕੋਰਟ ਵੱਲੋਂ ਮੰਗਲਵਾਰ ਨੂੰ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਸੁਮੇਧ ਸਿੰਘ ਸੈਣੀ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਵਿਧਾਇਕ ਨੂੰ ਹੋਇਆ 'ਕੋਰੋਨਾ', ਖੁਦ ਨੂੰ ਕੀਤਾ ਇਕਾਂਤਵਾਸ

ਸੁਮੇਧ ਸਿੰਘ ਸੈਣੀ ਦੀ ਭਾਲ 'ਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਟੀਮ ਨੇ ਸੈਣੀ ਦੇ ਪੰਜਾਬ, ਦਿੱਲੀ ਅਤੇ ਹਰਿਆਣਾ ਸਥਿਤ ਕਈ ਟਿਕਾਣਿਆਂ 'ਤੇ ਛਾਪਾ ਮਾਰਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੰਡੀ ਗਈ 'ਕਣਕ' ਖਰਾਬ ਨਿਕਲੇ ਤਾਂ ਤੁਰੰਤ ਕਰੋ ਇਹ ਕੰਮ

ਇਸ ਤੋਂ ਇਲਾਵਾ ਦਿੱਲੀ ਦੇ ਡੱਬਵਾਲੀ 'ਚ ਵੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਜ਼ਿਕਰਯੋਗ ਹੈ ਕਿ ਮੋਹਾਲੀ ਵਾਸੀ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਭੇਦਭਰੀ ਹਾਲਤ 'ਚ ਲਾਪਤਾ ਕਰਨ 'ਤੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ. ਜੀ. ਪੀ. ਨੇ ਧਾਰਾ-302 'ਚ ਅਗਾਊਂ ਜ਼ਮਾਨਤ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਅਰਜ਼ੀ ਲਾਈ ਸੀ। ਜਸਟਿਸ ਸੁਵੀਰ ਸਹਿਗਲ ਨੇ ਸੁਮੇਧ ਸੈਣੀ ਦੇ ਕੇਸ ਤੋਂ ਖੁਦ ਨੂੰ ਵੱਖਰਾ ਕਰ ਲਿਆ ਸੀ।

ਇਹ ਵੀ ਪੜ੍ਹੋ : 2 ਵਿਆਹ ਕਰਾ ਚੁੱਕੇ ਇੰਸਪੈਕਟਰ ਨੇ ਤੀਜੀ ਵਾਰ ਵਿਆਹੀ ਲੇਖਕਾ ਨਾਲ ਲਈਆਂ ਲਾਵਾਂ, ਗੁੱਝੇ ਭੇਤਾਂ ਨੇ ਪਲਟੀ ਕਹਾਣੀ


 


author

Babita

Content Editor

Related News