ਸਾਬਕਾ DGP ਸੁਮੇਧ ਸੈਣੀ ਨੇ ਖੜ੍ਹਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਦਾਇਰ ਕੀਤੀ ਪਟੀਸ਼ਨ

Thursday, Sep 10, 2020 - 05:53 PM (IST)

ਚੰਡੀਗੜ੍ਹ (ਕਮਲ, ਪਰਦੀਪ)— ਬਹੁ ਚਰਚਿਤ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਦੇ ਮਾਮਲੇ 'ਚ ਹੁਣ ਹਾਈਕੋਰਟ 'ਚ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਅਗਾਊਂ ਜ਼ਮਾਨਤ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਹੈ। ਫਿਲਹਾਲ ਇਸ ਮਾਮਲੇ 'ਚ ਸੁਣਵਾਈ ਸੋਮਵਾਰ ਨੂੰ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਪ੍ਰਾਈਵੇਟ ਸਕੂਲਾਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਮਾਨਤਾ ਦੇਣ ਦੀ ਵਿਧੀ ਨੂੰ ਬਣਾਇਆ ਸੁਖਾਲਾ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਦੇ ਸਾਬਕਾ ਅਟਾਰਿਨੀ ਜਨਰਲ ਮੁਕੁਲ ਰੋਹਗਤੀ ਅਤੇ ਸੀਨੀਅਰ ਐਡਵੋਕੇਟ ਏ. ਪੀ. ਐੱਸ. ਦਿਓਲ ਸੁਪਰੀਮ ਕੋਰਟ 'ਚ ਸੈਣੀ ਦਾ ਪੱਖ ਰੱਖਣਗੇ। ਦੱਸਣਯੋਗ ਹੈ ਕਿ ਮੁਲਤਾਨੀ ਅਗਵਾ ਮਾਮਲੇ 'ਚ ਸੈਣੀ 'ਤੇ ਧਾਰਾ 302 ਜੁੜਨ ਤੋਂ ਬਾਅਦ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਕੁਸੁਮ ਨੂੰ ਡੀ. ਸੀ. ਨੇ ਇੰਝ ਕੀਤਾ ਸਨਮਾਨਤ

ਸੀ. ਬੀ. ਆਈ. ਨੇ ਸੈਣੀ ਨੂੰ ਜਾਰੀ ਕੀਤਾ ਨੋਟਿਸ
ਉਥੇ ਹੀ ਦੂਜੇ ਪਾਸੇ ਸੁਮੇਧ ਸੈਣੀ ਨੂੰ ਸੀ. ਬੀ. ਆਈ. ਕੋਰਟ ਤੋਂ ਨੋਟਿਸ ਵੀ ਜਾਰੀ ਹੋਇਆ ਹੈ। ਦਰਅਸਲ ਸੀ. ਬੀ. ਆਈ. ਨੇ ਕੋਰਟ 'ਚ ਪਟੀਸ਼ਨ ਲਗਾਈ ਸੀ ਕਿ ਸੈਣੀ ਨੂੰ ਜੋ ਨਿੱਜੀ ਅਪੀਅਰੈਂਸ ਦੀ ਜੋ ਛੂਟ ਦਿੱਤੀ ਹੈ, ਉਸ ਨੂੰ ਰੱਦ ਕੀਤਾ ਜਾਵੇ। ਇਸੇ ਨੂੰ ਲੈ ਕੇ ਅੱਜ ਦਿੱਲੀ 'ਚ ਸੀ. ਬੀ. ਆਈ. ਕੋਰਟ 'ਚ ਵਰਚੁਅਲ ਸੁਣਵਾਈ ਕੀਤੀ ਗਈ, ਜਿਸ ਤੋਂ ਬਾਅਦ ਨੋਟਿਸ ਜਾਰੀ ਕਰਕੇ ਸੁਮੈਧ ਸੈਣੀ ਨੂੰ ਨਿੱਜੀ ਅਪੀਰੈਂਸ ਨੂੰ ਰੱਦ ਕਰਨ ਲਈ ਪੁੱਛਿਆ ਗਿਆ ਹੈ। ਇਸ ਨੋਟਿਸ ਦਾ ਜਵਾਬ ਸੁਮੈਧ ਸੈਣੀ ਨੂੰ 12 ਅਕਤੂਬਰ ਤੱਕ  ਨੂੰ ਕਿਹਾ ਹੈ।

ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼, ਮਾਪਿਆਂ ਵੱਲੋਂ ਕਤਲ ਦਾ ਖਦਸ਼ਾ

ਜ਼ਿਕਰਯੋਗ ਹੈ ਕਿ ਬਹੁ ਚਰਚਿਤ ਮੁਲਤਾਨੀ ਕਤਲ ਮਾਮਲੇ 'ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਭਾਲ ਲਈ ਵਿਸ਼ੇਸ਼ ਜਾਂਚ ਟੀਮ ਵੱਲੋਂ ਦਿੱਲੀ 'ਚ ਛਾਪੇਮਾਰੀ ਕੀਤੀ ਗਈ ਹੈ। ਐੱਸ. ਆਈ. ਟੀ. ਲਗਾਤਾਰ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ 'ਚ ਲੱਗੀ ਹੈ। ਦਿੱਲੀ 'ਚ ਜਾਂਚ ਟੀਮ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇ ਮਾਰੇ ਗਏ ਹਨ। ਦੱਸ ਦੇਈਏੇ ਕਿ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ 'ਚ ਸੁਮੇਧ ਸਿੰਘ ਸੈਣੀ ਦੀ ਭਾਲ 'ਚ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਟੀਮ ਨੇ ਬੀਤੇ ਦਿਨ ਸੈਣੀ ਦੇ ਪੰਜਾਬ, ਦਿੱਲੀ ਅਤੇ ਹਰਿਆਣਾ ਸਥਿਤ ਕਈ ਟਿਕਾਣਿਆਂ 'ਤੇ ਛਾਪਾ ਮਾਰਿਆ ਸੀ।

 


shivani attri

Content Editor

Related News