ਗ੍ਰਿਫ਼ਤਾਰੀ ਤੋਂ ਬਾਅਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਪਹਿਲੀ ਤਸਵੀਰ ਆਈ ਸਾਹਮਣੇ
Thursday, Aug 19, 2021 - 09:40 PM (IST)
ਚੰਡੀਗੜ੍ਹ : ਬੀਤੀ ਸ਼ਾਮ ਵਿਜੀਲੈਂਸ ਵਿਭਾਗ ਵਲੋਂ ਗ੍ਰਿਫ਼ਤਾਰੀ ਕੀਤੇ ਗਏ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ ਵਿਚ ਸੁਮੇਧ ਸੈਣੀ ਸਲਾਖਾਂ ਪਿੱਛੇ ਜ਼ਮੀਨ ’ਤੇ ਬੈਠੇ ਨਜ਼ਰ ਆ ਰਹੇ ਹਨ। ਸੈਣੀ ਨੂੰ ਪੰਜਾਬ ਪੁਲਸ ਦੇ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਰਾਤ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਪੁਲਸ ਤਫਤੀਸ਼ ਵਿਚ ਸ਼ਾਮਲ ਹੋਣ ਲਈ ਵਿਜੀਲੈਂਸ ਦੇ ਦਫ਼ਤਰ ਪੁੱਜੇ ਸਨ। ਸੈਣੀ ਬੇਅਦਬੀ ਦੀਆਂ ਘਟਨਾਵਾਂ ਨਾਲ ਸੰਬੰਧਤ ਕੋਟਕਪੂਰਾ ਅਤੇ ਬਹਿਬਲ ਕਲਾਂ ਫਾਇਰਿੰਗ ਮਾਮਲੇ ਵਿਚ ਵੀ ਪੰਜਾਬ ਪੁਲਸ ਦੀ ਐੱਸ. ਆਈ. ਟੀ. ਦੀ ਰਾਡਾਰ ’ਤੇ ਸਨ ਪਰ ਉਕਤ ਮਾਮਲਿਆਂ ’ਚੋਂ ਗ੍ਰਿਫ਼ਤਾਰੀ ਤੋਂ ਬਚਣ ਲਈ ਸੈਣੀ ਨੇ ਲੁੱਕਣ ਮੀਟੀ ਦੌਰਾਨ ਲੰਬੀ ਕਾਨੂੰਨੀ ਲੜਾਈ ਲੜਦਿਆਂ ਸੁਪਰੀਮ ਕੋਰਟ ਤੱਕ ਤੋਂ ਜ਼ਮਾਨਤ ਹਾਸਲ ਕੀਤੀ ਹੋਈ ਸੀ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਵਿਰੋਧੀਆਂ ਨੂੰ ਚਾਰੋ-ਖਾਨੇ ਚਿੱਤ ਕਰਨ ਦੀ ਤਿਆਰੀ ’ਚ ਕੈਪਟਨ, ਲੈ ਸਕਦੇ ਹਨ ਵੱਡਾ ਫ਼ੈਸਲਾ
ਇਸ ਤੋਂ ਪਹਿਲਾਂ ਤਾਂ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਨੋਟਿਸ ਦੇਣ ਦਾ ਹੁਕਮ ਵੀ ਦਿੱਤਾ ਸੀ। ਤਾਜ਼ਾ ਦਰਜ ਹੋਏ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਅਦਾਲਤ ਵੱਲੋਂ ਸੈਣੀ ਨੂੰ ਪੇਸ਼ਗੀ ਜ਼ਮਾਨਤ ਦਿੰਦੇ ਹੋ ਪੁੱਛਗਿੱਛ ਵਿਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਸੀ। ਗ੍ਰਿਫ਼ਤਾਰੀ ਤੋਂ ਬਚਣ ਲਈ ਸੈਣੀ ਵਲੋਂ ਅਦਾਲਤ ਦੀ ਮੁੜ ਸ਼ਰਨ ਲਈ ਗਈ ਸੀ ਪਰ ਅਦਾਲਤ ਵਲੋਂ ਉਸ ਨੂੰ ਇਹ ਲਾਭ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਦੋ ਬੱਚਿਆਂ ਦੇ ਪਿਓ ਵਲੋਂ 12ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ, ਫੜੇ ਜਾਣ ਦੇ ਡਰੋਂ 14 ਫੁੱਟ ਉੱਚੀ ਕੰਧ ਤੋਂ ਮਾਰੀ ਛਾਲ
ਉਸ ਪਿੱਛੋਂ ਸੈਣੀ ਨੇ ਮੰਗਲਵਾਰ ਆਪਣੀ ਉਕਤ ਪਟੀਸ਼ਨ ਵਾਪਸ ਲੈ ਲਈ ਸੀ। ਖ਼ਬਰਾਂ ਮੁਤਾਬਕ ਬਿਊਰੋ ਨੂੰ ਇਸ ਗੱਲ ਦਾ ਖਦਸ਼ਾ ਸੀ ਕਿ ਸੈਣੀ ਨੂੰ ਕਿਸੇ ਨਾ ਕਿਸੇ ਤਿਕੜਮ ਰਾਹੀਂ ਗ੍ਰਿਫ਼ਤਾਰੀ ਤੋਂ ਬਚਣ ਦਾ ਰਾਹ ਮਿਲ ਜਾਏਗਾ। ਇਕ ਕਾਰਣ ਸੈਣੀ ਵਿਰੁੱਧ ਇਕ ਹੋਰ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਅਧੀਨ ਬੁੱਧਵਾਰ ਰਾਤ ਸੈਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੇ ਤਿੰਨ ਗੈਂਗਸਟਰ ਗ੍ਰਿਫ਼ਤਾਰ, ਪਰਮੀਸ਼ ਵਰਮਾ ਤੇ ਗਿੱਪੀ ਗਰੇਵਾਲ ਫਿਰੌਤੀ ਕਾਂਡ ਨਾਲ ਵੀ ਜੁੜੇ ਤਾਰ
ਨੋਟ - ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।