ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ

Thursday, Oct 29, 2020 - 06:45 PM (IST)

ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ

ਸੁਲਤਾਨਪੁਰ ਲੋਧੀ (ਧਰੀ, ਓਬਰਾਏ)— ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸ਼ਿਕਾਰਪੁਰ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਬਜ਼ੁਰਗ ਜੋੜੇ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ 'ਚ ਮਾਮਲਾ ਲੁੱਟ ਦਾ ਲੱਗ ਰਿਹਾ ਹੈ ਅਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਬਜ਼ੁਰਗ ਜੋੜੇ ਦੇ ਕਤਲ ਦੀ ਜਾਂਚ ਵੱਖ-ਵੱਖ ਪਹਿਲੂਆਂ ਤੋਂ ਕਰ ਰਹੀ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜਾ ਘਰ 'ਚ ਇਕੱਲਾ ਹੀ ਰਹਿੰਦਾ ਸੀ। ਇਸ ਵਾਰਦਾਤ ਦਾ ਪਤਾ ਅੱਜ ਸਵੇਰੇ ਉਸ ਸਮੇਂ ਲੱਗਾ ਜਦੋਂ ਗੁਆਂਢੀ ਨੇ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਨੂੰ ਘਰ 'ਚ ਪਈਆਂ ਵੇਖੀਆਂ। ਦੋਹਾਂ ਦਾ ਕਤਲ ਬੇਰਹਿਮੀ ਨਾਲ ਕੀਤਾ ਗਿਆ ਹੈ ਅਤੇ ਦੋਹਾਂ ਨੂੰ ਅਨਾਜ ਦੇ ਭਰੇ ਬੋਰਿਆਂ ਨਾਲ ਇਸ ਤਰ੍ਹਾਂ ਦਬਾਇਆ ਗਿਆ ਸੀ ਕਿ ਜੇਕਰ ਉਨ੍ਹਾਂ 'ਚ ਕੁਝ ਸਾਹ ਵੀ ਬਚਦੇ ਤਾਂ ਉਹ ਵੀ ਖ਼ਤਮ ਹੋ ਜਾਣ।

PunjabKesari

ਇਸ ਦੇ ਨਾਲ ਹੀ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡਿਆ ਹੋਇਆ ਸੀ। ਗੁਆਂਢੀ ਗਿਆਨ ਸਿੰਘ ਮੁਤਾਬਕ ਬਜ਼ੁਰਗ ਜਰਨੈਲ ਸਿੰਘ ਉਨ੍ਹਾਂ ਦੇ ਚਾਚੇ ਦਾ ਮੁੰਡਾ ਹੈ, ਉਹ ਅਤੇ ਉਸ ਦੀ ਪਤਨੀ ਦੀ ਖ਼ੂਨ ਨਾਲ ਲਥਪਥ ਲਾਸ਼ ਨੂੰ ਵੇਖ ਉਨ੍ਹਾਂ ਨੇ ਇਸ ਦੀ ਇਤਲਾਹ ਪਿੰਡ ਵਾਸੀਆਂ ਨੂੰ ਦੇਣ ਦੇ ਬਾਅਦ ਪੁਲਸ ਨੂੰ ਦਿੱਤੀ।

PunjabKesari

ਸੂਚਨਾ ਪਾ ਕੇ ਮੌਕੇ 'ਤੇ ਸੁਲਤਾਨਪੁਰ ਲੋਧੀ ਥਾਣਾ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਪਹੁੰਚੇ। ਸਰਬਜੀਤ ਸਿੰਘ ਨੇ ਦੱਸਿਆ ਕਿ ਬਜ਼ੁਰਗ ਜੋੜੇ ਦਾ ਇਕ ਬੇਟਾ ਪਰਿਵਾਰ ਸਮੇਤ ਯੂਰਪ 'ਚ ਰਹਿੰਦਾ ਹੈ ਤਾਂ ਦੂਜਾ ਸੁਲਤਾਨਪੁਰ ਲੋਧੀ 'ਚ ਜਦਕਿ ਇਸ ਘਰ 'ਚ ਬਜ਼ੁਰਗ ਜੋੜਾ ਇਕੱਲਾ ਰਹਿੰਦਾ ਸੀ। ਸੁਲਤਾਨਪੁਰ ਲੋਧੀ 'ਚ ਰਹਿਣ ਵਾਲਾ ਇਕ ਬੇਟਾ ਮੈਡੀਕਲ ਸਟੋਰ ਚਲਾਉਂਦਾ ਹੈ।

PunjabKesari

ਪਰਿਵਾਰ ਅਤੇ ਗੁਆਂਢੀ ਮੁਤਾਬਕ ਉਨ੍ਹਾਂ ਦਾ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਉਨ੍ਹਾਂ ਨੂੰ ਹੱਤਿਆ ਦਾ ਕਾਰਨ ਲੁੱਟ ਲੱਗ ਰਿਹਾ ਹੈ। ਉਥੇ ਹੀ ਪੁਲਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।  


author

shivani attri

Content Editor

Related News