ਅਜੇ ਵੀ ''ਸੁਲਤਾਨਪੁਰ ਲੋਧੀ'' ਦੀ ਧਰਤੀ ਨੂੰ ਸਿਜਦਾ ਕਰਨ ਪੁੱਜ ਰਹੀ ਸੰਗਤ

Wednesday, Nov 20, 2019 - 09:29 AM (IST)

ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਭਾਵੇਂ ਹੀ ਸਮਾਪਤ ਹੋ ਗਏ ਹਨ ਪਰ ਅਜੇ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਸਿਜਦਾ ਕਰਨ ਲਈ ਸੰਗਤਾਂ ਹੁੰਮ-ਹੁੰਮਾ ਕੇ ਪੁੱਜ ਰਹੀਆਂ ਹਨ। ਹੋਰਨਾ ਸੂਬਿਆਂ ਅਤੇ ਦੂਰੋਂ ਆਉਣ ਵਾਲੀਆਂ ਸੰਗਤਾਂ ਅਜੇ ਵੀ ਪੰਜਾਬ ਸਰਕਾਰ ਵਲੋਂ ਬਣਾਏ ਗਏ 3 ਟੈਂਟ ਸਿਟੀਜ਼ 'ਚ ਰੁਕ ਰਹੀ ਹੈ। ਜ਼ਿਲਾ ਪ੍ਰਸ਼ਾਸਨ ਮੁਤਾਬਕ ਸੰਗਤ ਦੀ ਆਮਦ ਨੂੰ ਦੇਖਦਿਆਂ ਹੀ ਇਹ ਟੈਂਟ ਸਿਟੀ 20 ਨਵੰਬਰ ਤੱਕ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਮਗਰੋਂ ਇਹ ਟੈਂਟ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਟੈਂਟ ਸਿਟੀ ਦੇ ਪ੍ਰਾਜੈਕਟ ਮੈਨੇਜਰ ਮੁਤਾਬਕ 3 ਦਿਨ ਪਹਿਲਾਂ ਇਨ੍ਹਾਂ ਟੈਂਟਾਂ 'ਚ ਰੁਕਣ ਵਾਲੀਆਂ ਸੰਗਤਾਂ ਦੀ ਗਿਣਥੀ 10 ਹਜ਼ਾਰ ਤੋਂ ਵੀ ਵੱਧ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸਮਾਗਮਾਂ 'ਚ ਸ਼ਰਧਾਲੂਆਂ ਦੀ ਭੀੜ ਵਧ ਗਈ ਸੀ ਤਾਂ ਟੈਂਟ ਸਿਟੀਆਂ ਚ ਬਣੇ ਗਠੜੀ ਘਰਾਂ ਅਤੇ ਪ੍ਰਬੰਧਕੀ ਬਲਾਕਾਂ 'ਚ ਵੀ ਵਾਧੂ ਬਿਸਤਰੇ ਲਾ ਕੇ ਲੋਕਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਸੀ। ਨਿਜੀ ਕੰਪਨੀ ਵਲੋਂ ਬਣਾਈ ਗਈ ਟੈਂਟ ਸਿਟੀ ਤਾਂ 12 ਨਵੰਬਰ ਦੇ ਮੁੱਖ ਸਮਾਗਮ ਦੇ ਅਗਲੇ ਦਿਨ ਹੀ ਹਟਾ ਦਿੱਤੀ ਗਈ ਸੀ ਕਿਉਂਕਿ ਉਸ 'ਚ ਰਹਿਣ ਦਾ ਕਿਰਾਇਆ ਬਹੁਤ ਜ਼ਿਆਦਾ ਸੀ, ਜਿਸ ਕਾਰਨ ਉੱਥੇ ਸਿਰਫ ਵਿਦੇਸ਼ਾਂ ਤੋਂ ਆਏ ਲੋਕ ਹੀ ਰੁਕੇ ਸਨ, ਜਦੋਂ ਕਿ ਪੰਜਾਬ ਸਰਕਾਰ ਦੇ ਤਿੰਨੇ ਟੈਂਟ ਸਿਟੀਜ਼ 'ਚ ਮੁਫਤ ਰਿਹਾਇਸ਼ ਦਾ ਪ੍ਰਬੰਧ ਸੀ। ਇਸ ਕਾਰਨ ਇਹ ਆਖਰੀ ਦਿਨਾਂ 'ਚ ਵੀ ਨੱਕੋ-ਨੱਕ ਭਰੇ ਰਹੇ।


Babita

Content Editor

Related News