ਸੁਲਤਾਨਪੁਰ ਲੋਧੀ ''ਚ ਖੂੰਖਾਰ ਕੁੱਤੇ ਦੀ ਦਹਿਸ਼ਤ, 7 ਵਿਅਕਤੀਆਂ ''ਤੇ ਕੀਤਾ ਹਮਲਾ
Saturday, Aug 01, 2020 - 06:52 PM (IST)
ਸੁਲਤਾਨਪੁਰ ਲੋਧੀ (ਓਬਰਾਏ)— ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਸ਼ੁੱਕਰਵਾਰ ਦੇਰ ਸ਼ਾਮ ਅਵਾਰਾ ਕੁੱਤੇ ਦਾ ਆਤੰਕ ਵੇਖਣ ਨੂੰ ਮਿਲਿਆ। ਅਵਾਰਾ ਕੁੱਤੇ ਨੇ 7 ਵਿਅਕਤੀਆਂ ਨੂੰ ਵੱਡ ਲਿਆ, ਜਿਸ ਕਾਰਨ ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੁੱਤਾ ਇੰਨਾ ਖੂੰਖਾਰ ਹੋ ਚੁੱਕਾ ਸੀ ਕਿ ਜੋ ਵੀ ਉਸ ਦੇ ਸਾਹਮਣੇ ਆਇਆ, ਉਹ ਉਸ 'ਤੇ ਹਮਲਾ ਕਰਦਾ ਰਿਹਾ।
ਇਹ ਵੀ ਪੜ੍ਹੋ: ਸਾਈਕਲਿੰਗ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਸਖ਼ਤ ਫੈਸਲਾ (ਵੀਡੀਓ)
ਇਸ ਤਰ੍ਹਾਂ ਕੁੱਤੇ ਨੇ ਕੁੱਝ ਬੱਚਿਆਂ, ਔਰਤਾਂ ਅਤੇ ਹੋਰ ਲੋਕਾਂ ਨੂੰ ਵੱਢ ਲਿਆ। ਇਸ ਦੌਰਾਨ ਕਾਫ਼ੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਅਤੇ ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਇੰਜੈਕਸ਼ਨ ਲਗਾਏ ਗਏ। ਜਾਣਕਾਰੀ ਮੁਤਾਬਕ ਸ਼ਹਿਰ ਦੇ ਭੀੜਭਾੜ ਵਾਲੇ ਇਲਾਕੇ ਆਰਿਆ ਸਮਾਜ ਚੌਕ 'ਚ ਸ਼ਹਿਰ ਵਾਸੀ ਸਬਜ਼ੀਆਂ, ਰਾਸ਼ਨ ਆਦਿ ਦੀ ਖਰੀਦਦਾਰੀ ਕਰ ਰਹੇ ਹਨ ਕਿ ਇਸ ਦੌਰਾਨ ਅਵਾਰਾ ਕੁੱਤਾ ਉਥੇ ਪਹੁੰਚ ਗਿਆ ਅਤੇ ਉਸ ਨੇ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਵੇਖਦੇ ਹੀ ਵੇਖਦੇ ਹੀ ਉਸ ਨੇ 7 ਲੋਕਾਂ ਨੂੰ ਗੰਭੀਰ ਰੂਪ ਨਾਲ ਵੱਢ ਦਿੱਤਾ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਦਿਲਬਾਗ ਪਤੀਸੇ ਵਾਲਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ
ਜ਼ਖਮੀਆਂ 'ਚ ਇਕ ਬੀਬੀ ਸਣੇ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸਥਾਨਕ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਇਲਾਜ ਲਈ ਦਾਖ਼ਲ ਕਰਵਾਇਆ। ਉਧਰ ਨਗਰ ਕੌਂਸਲ ਦੀਆਂ ਟੀਮਾਂ ਅਵਾਰਾ ਕੁੱਤੇ ਦੀ ਖੋਜ 'ਚ ਲੱਗ ਗਈਆਂ ਹਨ ਪਰ ਅਜੇ ਤੱਕ ਨਗਰ ਕੌਂਸਲ ਦੀਆਂ ਟੀਮਾਂ ਉਕਤ ਕੁੱਤੇ ਨੂੰ ਕਾਬੂ ਕਰਨ 'ਚ ਨਾਕਾਮਯਾਬ ਰਹੀਆਂ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਕੁੱਤੇ ਨੂੰ ਤੁਰੰਤ ਕਾਬੂ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ