ਸੁਲਤਾਨਪੁਰ ਲੋਧੀ ਨੂੰ ਲੈ ਕੇ ਵਿਧਾਇਕ ਚੀਮਾ ਨੇ PM ਮੋਦੀ ਨੂੰ ਕੀਤੀ ਇਹ ਅਪੀਲ

11/09/2019 9:29:28 PM

ਸੁਲਤਾਨਪੁਰ ਲੋਧੀ,(ਧੀਰ): ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪਵਿੱਤਰ ਨਗਰੀ ਨੂੰ 8 ਮਾਰਗੀ ਕੌਮੀ ਮਾਰਗ ਨਾਲ ਜੋੜਨ ਤੋਂ ਇਲਾਵਾ ਪੂਰੇ ਖੇਤਰ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਏਮਜ਼ ਦੀ ਤਰਜ਼ 'ਤੇ ਮਲਟੀ ਸਪੈਸ਼ਲਿਟੀ ਹਸਪਤਾਲ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ।
ਸ਼ਨੀਵਾਰ ਸਵੇਰੇ ਪ੍ਰਧਾਨ ਮੰਤਰੀ ਮੋਦੀ ਦਾ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦਾ ਸਵਾਗਤ ਕਰਨ ਮੌਕੇ ਵਿਧਾਇਕ. ਚੀਮਾ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਸੌਂਪ ਕੇ ਉਨ੍ਹਾਂ ਨੂੰ ਬੇਨਤੀ ਕੀਤੀ। ਜਿਸ 'ਚ ਉਨ੍ਹਾਂ ਕਿਹਾ ਕਿ ਜਦ ਸਾਰਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਕੇਂਦਰ ਸਰਕਾਰ ਸਿੱਖ ਧਰਮ ਦੇ ਬਾਨੀ ਦੀ ਇਸ ਨਗਰੀ ਨੂੰ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਲੁਧਿਆਣਾ-ਸੁਲਤਾਨਪੁਰ ਲੋਧੀ-ਅੰਮ੍ਰਿਤਸਰ 8 ਮਾਰਗੀ ਸੜਕ ਨਾਲ ਜੋੜਨ ਲਈ ਕੌਮੀ ਹਾਈਵੇ ਅਥਾਰਟੀ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਸ਼ਹਿਰ ਨਾ ਸਿਰਫ ਅਧਿਆਤਮਕ ਦਾ ਕੇਂਦਰ ਹੈ, ਸਗੋਂ ਪਿਛਲੀਆਂ 10 ਸਦੀਆਂ ਦੌਰਾਨ ਇਹ ਦਿੱਲੀ ਤੇ ਲਾਹੌਰ ਦੇ ਵਪਾਰ ਰੂਟ ਵਿਚਕਾਰ ਇਕ ਮਹੱਤਵਪੂਰਨ ਵਪਾਰਕ ਕੇਂਦਰ ਸੀ। ਜਿਸ ਰਾਹੀਂ ਸਾਰਾ ਕੇਂਦਰੀ ਏਸ਼ੀਆ ਤੇ ਖਾੜੀ ਦੇ ਦੇਸ਼ਾਂ ਤਕ ਵਪਾਰ ਹੁੰਦਾ ਸੀ।


Related News