DC ਨੇ ਸੁਲਤਾਨਪੁਰ ਦੇ 5 ਪਿੰਡ ਖਾਲ੍ਹੀ ਕਰਵਾ ਕੇ ਰਿਲੀਫ ਸੈਂਟਰ ਬਣਾਉਣ ਦੇ ਦਿੱਤੇ ਹੁਕਮ

Monday, Aug 19, 2019 - 12:17 PM (IST)

DC ਨੇ ਸੁਲਤਾਨਪੁਰ ਦੇ 5 ਪਿੰਡ ਖਾਲ੍ਹੀ ਕਰਵਾ ਕੇ ਰਿਲੀਫ ਸੈਂਟਰ ਬਣਾਉਣ ਦੇ ਦਿੱਤੇ ਹੁਕਮ

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਪੰਜਾਬ ਭਰ ਵਿਚ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀਨੀਅਰ ਦਵਿੰਦਰਪਾਲ ਸਿੰਘ ਖਰਬੰਦਾ ਵਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪੰਜ ਨੀਵੇਂ ਪਿੰਡ ਖਾਲ੍ਹੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਲਾ ਸਿੱਖਿਆ ਅਫਸਰ ਕਪੂਰਥਲਾ ਨੂੰ ਵੀ ਪੱਤਰ ਜਾਰੀ ਕਰਕੇ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਪਿੰਡ ਭਰੋਆਣਾ, ਆਹਲੀਕਲਾਂ , ਬੂਸੋਵਾਲ, ਬਾਊਪੁਰ ਜਦੀਦ ਅਤੇ ਪਿੰਡ ਲੱਖਵਰਿਆਂ ਨੀਵੇਂ ਏਰੀਏ ਵਿਚ ਹੋਣ ਕਰਕੇ ਤੇ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਨੂੰ ਮੁੱਖ ਰੱਖਦੇ ਹੋਏ ਖਾਲੀ ਕਰਵਾਏ ਜਾਣੇ ਹਨ ਤੇ ਉਕਤ ਪਿੰਡਾਂ ਦੇ ਸਕੂਲਾਂ ਤੇ ਗੁਰਦੁਆਰਿਆਂ ਵਿਚ ਅਵੈਕੁਏਸ਼ਨ ਰਿਲੀਫ ਸੈਂਟਰ ਸਥਾਪਿਤ ਕੀਤੇ ਗਏ ਹਨ। ਇਸ ਲਈ ਇਨ੍ਹਾਂ ਸਕੂਲਾਂ ਵਿਚ ਆਉਣ ਵਾਲੇ 2 ਦਿਨਾਂ ਲਈ ਬੱਚਿਆਂ ਨੂੰ ਛੁੱਟੀ ਕੀਤੀ ਜਾਵੇ ਪਰ ਅਧਿਆਪਕ ਸਾਹਿਬਾਨ ਸਕੂਲਾਂ ਵਿਚ ਹਾਜ਼ਰ ਰਹਿਣਗੇ।


author

cherry

Content Editor

Related News