ਜ਼ਬਰਦਸਤੀ ਘਰ ’ਚ ਦਾਖਲ ਹੋ ਮਾਸੂਮ ਬੱਚੀ ਨਾਲ ਜਬਰ-ਜ਼ਨਾਹ

Saturday, May 30, 2020 - 10:25 AM (IST)

ਜ਼ਬਰਦਸਤੀ ਘਰ ’ਚ ਦਾਖਲ ਹੋ ਮਾਸੂਮ ਬੱਚੀ ਨਾਲ ਜਬਰ-ਜ਼ਨਾਹ

ਸੁਲਤਾਨਪੁਰ ਲੋਧੀ (ਸੋਢੀ) : ਥਾਣਾ ਕਬੀਰਪੁਰ ਅਧੀਨ ਪੈਂਦੇ ਪਿੰਡ ’ਚ ਵਿਅਕਤੀ ਵਲੋਂ 14 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਏ ਹੈ। ਇਸ ਸਬੰਧੀ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸੁਖਦੇਵ ਸਿੰਘ ਉਕਫ ਸੁੱਖਾ ਵਾਸੀ ਹੁਸੈਨਪੁਰ ਬੂਲੇ ਵਜੋਂ ਹੋਈ ਹੈ। 

ਇਹ ਵੀ ਪੜ੍ਹੋ : ਭੁੱਖੇ-ਪਿਆਸੇ ਪ੍ਰਵਾਸੀਆਂ 'ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲਗਵਾਈਆਂ ਊਠਕ-ਬੈਠਕਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਬੀਰਪੁਰ ਦੇ ਐੱਸ.ਐੱਚ.ਓ. ਨੇ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਯੂ.ਪੀ. ਦੀ ਰਹਿਣ ਵਾਲੀ ਹੈ ਤੇ ਉਸ ਦੇ ਮਾਤਾ-ਪਿਤਾ ਮਜ਼ਦੂਰੀ ਕਰਦੇ ਹਨ। ਬੀਤੇ ਦਿਨ ਜਦੋਂ ਉਹ ਘਰ ’ਚ ਇਕੱਲੀ ਤਾਂ ਦੋਸ਼ੀ ਨੇ ਜ਼ਬਰਦਸਤੀ ਘਰ ਦਾਖਲ ਹੋ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਿਆ ਹੈ।  


author

Baljeet Kaur

Content Editor

Related News