ਖਹਿਰੇ ਨੂੰ ਲੈ ਬੈਠੀ ‘ਦੋ ਵਿਧਾਇਕਾਂ ਦੀ ਜੋਡ਼ੀ’!

Sunday, Jul 29, 2018 - 03:54 AM (IST)

ਖਹਿਰੇ ਨੂੰ ਲੈ ਬੈਠੀ ‘ਦੋ ਵਿਧਾਇਕਾਂ ਦੀ ਜੋਡ਼ੀ’!

ਲੁਧਿਆਣਾ(ਜ.ਬ.)-ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਕੁਰਸੀ ਤੋਂ ਲਾਂਭੇ ਕੀਤੇ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ  ਛੁੱਟੀ ’ਤੇ ਉਨ੍ਹਾਂ ਨੂੰ ਜੇ ਕੋਈ ਰਾਜਸੀ ਤੌਰ ’ਤੇ ਲੈ ਬੈਠਾ ਹੈ ਤਾਂ ਉਹ ਦੋ ਵਿਧਾਇਕਾਂ ਦੀ ਜੋਡ਼ੀ ਦੱਸੀ ਜਾ ਰਹੀ ਹੈ। ਇਸ ਬਾਰੇ ਖੁੱਲ੍ਹ ਕੇ ਕਿਸੇ ਹੋਰ ਨਹੀਂ ਹੁਣ ਤਾਂ ਮੀਡੀਏ ’ਚ ਆਪ ਦੇ ਕਨਵੀਨਰ ਡਾ. ਬਲਵੀਰ ਸਿੰਘ  ਨੇ ਸਾਫ ਸ਼ਬਦਾਂ ’ਚ ਆਖ ਦਿੱਤਾ ਹੈ ਕਿ ਲੋਕ ਇਨਸਾਫ ਟੀਮ ਨਾਲ ਘਿਓ ਖਿਚਡ਼ੀ ਹੋਣ ’ਤੇ ਖਹਿਰਾ ਦੀ ਛੁੱਟੀ ਹੋਈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਲੁਧਿਆਣੇ ਬੈਠੇ ਦੋ ਵਿਧਾਇਕਾਂ ਨੇ ਆਪ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਜਦੋਂ ਮਜੀਠੀਏ ਤੋਂ ਮਾਫੀ ਮੰਗੀ ਤਾਂ ਉਨ੍ਹਾਂ  ਨੇ ਆਪ ਨਾਲੋਂ ਨਾਤਾ ਤੋਡ਼ ਲਿਆ ਸੀ ਅਤੇ ਬੁਰਾ ਭਲਾ ਕਿਹਾ ਸੀ ਪਰ ਖਹਿਰਾ ਨਾਲ ਇਹ ਸੱਜਣ ਚਲਦੇ ਆਏ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਵਿਧਾਇਕ ਇਨ੍ਹਾਂ ਦੀ ਖਹਿਰੇ ਨਾਲ ਨੇਡ਼ਤਾ ਤੋਂ ਦੁਖੀ ਸਨ ਕਿ ਸਾਡੇ ਨੇਤਾ ਖਿਲਾਫ ਬੋਲਣ ਵਾਲੇ ਵਿਧਾਇਕ ਸਾਡੇ ਆਪਣੇ ਲੀਡਰ ਨਾਲ ਕਿਵੇਂ ਘਿਓ ਖਿਚਡ਼ੀ ਹੋਏ ਫਿਰਦੇ ਹਨ।  ਜਿਨ੍ਹਾਂ ਦੀਆਂ ਰਿਪੋਰਟਾਂ ਦਿੱਲੀ ਸਮੇਂ ਸਮੇਂ ਪੁੱਜਦੀਆਂ ਗਈਆਂ। ਬਾਕੀ ਹੁਣ ਤਾਜ਼ੀ ਲੁਧਿਆਣਾ ’ਚ ਖਹਿਰੇ ਦੀ ਫੇਰੀ ਮੌਕੇ ਵੀ ਇਹ ਜੋਡ਼ੀ ਅੱਗੇ ਪਿਛੇ ਘੁੰਮਦੀ ਰਹੀ। ਜਿਸ ਦੀ ਰਿਪੋਰਟ ਵੀ ਦਿੱਲੀ ਪੁੱਜਣ ’ਤੇ ਬਸ ਫੇਰ ਕੀ ਆਪ ਨੇ ਖਹਿਰੇ ਦੇ ਖੰਭ ਕੁਤਰ ਦਿੱਤੇ। ਅੱਜ ਅਕਾਲੀ ਦਲ ਦੀ ਮੀਟਿੰਗ ਵਿਚ ਇਹ ਚਰਚਾ ਅਕਾਲੀ ਕਰ ਰਹੇ ਸਨ ਕਿ ਖਹਿਰੇ ਨੂੰ ਲੈ ਬੈਠੀ ਦੋ ਵਿਧਾਇਕਾਂ ਦੀ ਜੋਡ਼ੀ।
 


Related News