ਕੀ ਰਾਣਾ ਗੁਰਜੀਤ ਸਿੰਘ ਤੋਂ ਬਾਅਦ ਚੰਨੀ ਦੀ ਛੁੱਟੀ ਕਰਵਾਉਣ ''ਚ ਸਫਲ ਹੋਣਗੇ ਖਹਿਰਾ?

03/14/2018 6:27:56 AM

ਲੁਧਿਆਣਾ(ਪਾਲੀ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਮੰਤਰੀ ਮੰਡਲ 'ਚੋਂ ਰਾਣਾ ਗੁਰਜੀਤ ਸਿੰਘ ਦੀ ਛੁੱਟੀ ਕਰਵਾ ਕੇ ਦੱਸ ਦਿੱਤਾ ਹੈ ਕਿ ਅਸਲ 'ਚ ਵਿਰੋਧੀ ਧਿਰ ਕਿਸ ਨੂੰ ਕਹਿੰਦੇ ਹਨ ਅਤੇ ਉਸ ਦਾ ਰੋਲ ਕੀ ਹੁੰਦਾ ਹੈ? ਪੰਜਾਬ ਵਿਧਾਨ ਸਭਾ ਵਿਚ 'ਆਪ' ਅਤੇ 'ਲਿਪ' ਦੇ ਭਾਵੇਂ 22 ਵਿਧਾਇਕ ਹਨ ਪਰ ਉਨ੍ਹਾਂ ਵੱਲੋਂ ਪਿਛਲੇ ਵਿਧਾਨ ਸਭਾ ਸੈਸ਼ਨ 'ਚ ਭੜਥੂ ਪਾ ਕੇ ਦੱਸ ਦਿੱਤਾ ਸੀ ਕਿ ਆਪਣੀ ਗੱਲ ਨੂੰ ਵਿਧਾਨ ਸਭਾ ਵਿਚ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ। ਅਸਲ ਵਿਚ ਵਿਧਾਨ ਸਭਾ 'ਚ ਚੁਣ ਕੇ ਜਾਣ ਵਾਲੇ ਵਿਧਾਇਕਾਂ ਦਾ ਕੰਮ ਹੁੰਦਾ ਹੈ ਕਿ ਉਹ ਠੀਕ ਢੰਗ ਨਾਲ ਲੋਕਾਂ ਦੀ ਤਰਜਮਾਨੀ ਕਰਨ ਪਰ ਜਦੋਂ ਪਿਛਲੀ ਵਿਧਾਨ ਸਭਾ 'ਚ ਕਾਂਗਰਸ ਦੇ 45 ਵਿਧਾਇਕ ਸਨ ਤਾਂ ਅਕਾਲੀ-ਭਾਜਪਾ ਦੇ ਵਿਧਾਇਕਾਂ ਦੇ ਸਾਹਮਣੇ ਖੰਘਦੇ ਵੀ ਨਹੀਂ ਸਨ। 'ਆਪ' ਤੇ 'ਲਿਪ' ਦੇ 22 ਵਿਧਾਇਕ ਫਿਰ ਵਿਧਾਨ ਸਭਾ ਸੈਸ਼ਨ ਵਿਚ ਭੜਥੂ ਪਾਉਣ ਲਈ ਤਿਆਰੀ 'ਚ ਹਨ। ਸ. ਖਹਿਰਾ ਨੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਹੀ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੁੱਝ ਹੋਰ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਤੋਂ ਅਸਤੀਫੇ ਮੰਗ ਕੇ ਉਨ੍ਹਾਂ ਦੀਆਂ ਠੇਕੇਦਾਰਾਂ ਨਾਲ ਤਸਵੀਰਾਂ ਨਸ਼ਰ ਕੀਤੀਆਂ ਹਨ। ਹੁਣ ਦੇਖਣਾ ਬਾਕੀ ਹੈ ਕਿ ਉਹ ਸ. ਚੰਨੀ ਅਤੇ ਹੋਰ ਕਾਂਗਰਸੀ ਵਿਧਾਇਕਾਂ ਨੂੰ ਰੇਤ ਮਾਫੀਏ 'ਚ ਨੁੱਕਰੇ ਲਾਉਣ 'ਚ ਸਫਲ ਹੁੰਦੇ ਹਨ ਕਿ ਨਹੀਂ?


Related News