ਬੀਬੀ ਜਗੀਰ ਕੌਰ ਨੂੰ SGPC ਦੀ ਪ੍ਰਧਾਨ ਬਣਾਉਣ 'ਤੇ ਖਹਿਰਾ ਦਾ ਵੱਡਾ ਬਿਆਨ

11/27/2020 6:32:49 PM

ਜਲੰਧਰ/ਕਪੂਰਥਲਾ — ਬੀਬੀ ਜਗੀਰ ਕੌਰ ਨੂੰ ਇਕ ਵਾਰ ਫਿਰ ਤੋਂ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣਾਉਣ 'ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਜੋ ਕੀਤਾ ਹੈ, ਉਹ ਸਰਾਸਰ ਗਲਤ ਹੈ। ਇਕ ਕਹਾਵਤ ਦਾ ਜ਼ਿਕਰ ਕਰਦੇ ਖਹਿਰਾ ਨੇ ਕਿਹਾ ਕਿ ਦੋਸਤੋ, ਕਹਿੰਦੇ ਨੇ ਕਿ ਰੱਬ ਬੰਦੇ ਨੂੰ ਲੱਤ ਨਹੀਂ ਮਾਰਦਾ ਰੱਬ ਬੰਦੇ ਦੀ ਮੱਤ ਮਾਰਦਾ ਹੈ, ਇਹ ਕਹਾਵਤ ਸੁਖਬੀਰ ਬਾਦਲ 'ਤੇ ਪੂਰੀ ਢੁੱਕਦੀ ਹੈ, ਜਿਸ ਨੇ ਕਿ ਅੱਜ ਦਾਗੀ ਅਤੇ ਭ੍ਰਿਸ਼ਟ ਬੀਬੀ ਜਗੀਰ ਕੌਰ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਐੱਸ. ਜੀ. ਪੀ. ਸੀ. ਦਾ ਪਰਚੀ ਰਾਹੀਂ ਪ੍ਰਧਾਨ ਬਣਾਇਆ ਹੈ।

ਇਹ ਵੀ ਪੜ੍ਹੋ:  ਬੀਬੀ ਜਗੀਰ ਕੌਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

PunjabKesari

ਉਨ੍ਹਾਂ ਕਿਹਾ ਕਿ ਉਂਝ ਕੁਦਰਤ ਤਾਂ ਬੜੀ ਬੇਅੰਤ ਹੈ, ਪਿਛਲੇ ਕਾਫ਼ੀ ਅਰਸਿਆਂ ਤੋਂ ਅਕਾਲੀਆਂ ਤੋਂ ਗਲਤੀ ਤੋਂ ਬਾਅਦ ਗਲਤੀ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਹੋ ਸਕੇ ਅਤੇ ਆਪਣੀ ਸਰਕਾਰ ਵੇਲੇ ਬਹਿਬਲ ਕਲਾਂ ਦੇ ਕਾਤਲਾਂ ਨੂੰ ਦਾਗੀ ਪੁਲਸ ਵਾਲਿਆਂ ਨੂੰ ਬਚਾਉਂਦੇ ਰਹੇ ਹਨ, ਉਨ੍ਹਾਂ ਨੂੰ ਕੁਦਰਤ ਅਜਿਹੀ ਹੀ ਮੱਤ ਦਿੰਦੀ ਹੈ ਅਤੇ ਉਨ੍ਹਾਂ ਤੋਂ ਗਲਤੀਆਂ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕੁਦਰਤ ਨੇ ਹੀ ਇਹ ਵੱਡੀ ਗਲਤੀ ਉਨ੍ਹਾਂ ਤੋਂ ਕਰਵਾਈ ਹੈ। ਇਸ ਦਾ ਨਤੀਜਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਪਵੇਗਾ।

ਇਹ ਵੀ ਪੜ੍ਹੋ:  ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਦਾ ਜਾਣੋ ਕਿਹੋ ਜਿਹਾ ਰਿਹੈ ਸਿਆਸੀ ਸਫ਼ਰ

PunjabKesari

ਐੱਸ. ਜੀ. ਪੀ. ਸੀ. ਦੀ ਪ੍ਰਧਾਨ ਹੋਣ ਦੇ ਬਾਵਜੂਦ ਵੀ ਜਗੀਰ ਕੌਰ ਖੜ੍ਹੇਗੀ ਅਦਾਲਤਾਂ 'ਚ
ਖਹਿਰਾ ਨੇ ਬੀਬੀ ਜਗੀਰ ਕੌਰ 'ਤੇ ਚੱਲ ਰਹੇ ਕੇਸਾਂ ਦਾ ਜ਼ਿਕਰ ਕਰਦੇ ਕਿਹਾ ਕਿ ਪਿਛਲੀ ਵਾਰ ਜਦੋਂ ਬੀਬੀ ਜਗੀਰ ਕੌਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਸੀ ਤਾਂ ਉਸ 'ਤੇ ਉਸ ਦੀ ਆਪਣੀ ਧੀ ਹਰਪ੍ਰੀਤ ਦੇ ਕਤਲ ਦਾ ਮੁਕੱਦਮਾ ਸੀ। ਇਸ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਪਟਿਆਲਾ ਨੇ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਜਗੀਰ ਕੌਰ ਨੇ ਹਾਈਕੋਰਟ 'ਚ ਆਪਣੀ ਅਪੀਲ ਕੀਤੀ ਸੀ। ਉਸ ਸਮੇਂ ਅਕਾਲੀਆਂ ਦਾ ਗਠਜੋੜ ਦੇ ਨਾਤੇ ਦਿੱਲੀ ਤੱਕ ਬੀਬੀ ਜਗੀਰ ਕੌਰ ਦੇ ਸੰਬੰਧ ਹੋਣ ਕਰਕੇ ਇਸ ਦੇ ਉਥੋਂ ਬਰੀ ਹੋਣ ਤੋਂ ਬਾਅਦ ਸੀ. ਬੀ. ਆਈ. ਨੇ ਜਗੀਰ ਕੌਰ ਵਿਰੁੱਧ ਅਪੀਲ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇੰਨਾ ਵੱਡਾ ਕੇਸ ਹੋਣ ਦੇ ਬਾਵਜੂਦ ਵੀ ਸੀ. ਬੀ. ਆਈ. ਨੇ ਉਸ ਖ਼ਿਲਾਫ਼ ਕੋਈ ਅਪੀਲ ਨਹੀਂ ਕੀਤੀ ਸੀ ਪਰ ਜੋ ਇਸ ਕਤਲ ਕੇਸ ਸਬੰਧੀ ਕਮਲਜੀਤ ਸਿੰਘ ਨੇ 5 ਗੁਨਾਹਗਾਰਾਂ ਖ਼ਿਲਾਫ਼ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ। ਸਾਰਿਆਂ ਨੂੰ ਨੋਟਿਸ ਦੇ ਦਿੱਤੇ ਗਏ ਹਨ, ਜਿਸ ਨੂੰ ਹੁਣ ਸੁਪਰੀਮ ਕੋਰਟ ਵੱਲੋਂ ਅਗਲੀ ਪੇਸ਼ੀ ਲਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਹੁਣ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਖ਼ਿਲਾਫ਼ ਕਤਲ ਦਾ ਕੇਸ ਸੁਪਰੀਮ ਕੋਰਟ 'ਚ ਅਪੀਲ ਰਾਹੀਂ ਸੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸ਼ਾਇਦ ਇਸ ਦਾ ਇਲਮ ਨਹੀਂ ਹੋਵੇਗਾ।

ਇਹ ਵੀ ਪੜ੍ਹੋ:  SGPC ਦੀ ਪ੍ਰਧਾਨਗੀ 'ਤੋਂ ਇਸ ਵਿਵਾਦ ਕਾਰਨ ਬੀਬੀ ਜਗੀਰ ਕੌਰ ਨੂੰ ਦੇਣਾ ਪਿਆ ਸੀ ਅਸਤੀਫ਼ਾ

PunjabKesari

ਸਰਕਾਰੀ ਜ਼ਮੀਨ 'ਤੇ ਕੀਤਾ ਹੋਇਆ ਹੈ ਕਬਜ਼ਾ

ਉਨ੍ਹਾਂ ਇਕ ਹੋਰ ਕੇਸ ਜ਼ਿਕਰ ਕਰਦੇ ਹੋਏ ਕਿਹਾ ਕਿ ਬੀਬੀ ਜਗੀਰ ਕੌਰ ਨੇ ਬੇਗੋਵਾਲ ਦੀ 22 ਏਕੜ ਦੀ ਇਕ ਨਗਰ ਪੰਚਾਇਤ ਦੀ ਸਰਕਾਰੀ ਜ਼ਮੀਨ 'ਤੇ ਚਾਰ ਦਿਵਾਰੀ ਕਰਕੇ ਆਪਣਾ ਗੇਟ ਲਗਾਇਆ ਹੋਇਆ ਹੈ। ਇਹ 100 ਕਰੋੜ ਰੁਪਏ ਦੀ ਸਰਕਾਰੀ ਮਾਰਕੀਟ ਹੈ। ਉਨ੍ਹਾਂ ਕਿਹਾ ਕਿ 2017 ਤੱਕ ਤਾਂ ਸਾਨੂੰ ਕੋਈ ਉਮੀਦ ਨਹੀਂ ਸੀ ਕਿਉਂਕਿ ਬਾਦਲ ਦੀ ਸਰਕਾਰ ਹੋਣ ਸਮੇਂ ਬੀਬੀ ਜਗੀਰ ਕੌਰ ਦੀ ਬਾਦਲਾਂ ਨਾਲ ਕਾਫ਼ੀ ਨੇੜਤਾ ਸੀ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੇਂਦਰ ਨੂੰ ਫਿਰ ਦਿੱਤੀ ਚਿਤਾਵਨੀ

ਉਨ੍ਹਾਂ ਕਿਹਾ ਕਿ ਇਸ 100 ਕਰੋੜ ਦੀ ਸਰਕਾਰੀ ਜ਼ਮੀਨ ਖ਼ਿਲਾਫ਼ ਮੁਕੱਦਮਾ ਲੋਕਪਾਲ ਨੂੰ ਪੈਂਡਿੰਗ ਸੀ। ਜਦੋਂ ਲੋਕਪਾਲ ਨੇ ਕੁਝ ਨਹੀਂ ਕੀਤਾ ਤਾਂ ਬੇਗੋਵਾਲ ਦੇ ਜੋਰਜ ਸੁਭ ਨੇ ਇਸ ਦੇ ਖ਼ਿਲਾਫ਼ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਹਾਈਕੋਰਟ 'ਚ ਹੁਣ ਕ੍ਰਿਮਿਨਲ ਰਿਟ ਪਟੀਸ਼ਨ ਪਾਈ। ਉਨ੍ਹÎਾਂ ਕਿਹਾ ਕਿ ਬੀਬੀ ਜਗੀਰ ਕੌਰ ਵੱਲੋਂ ਸਰਕਾਰੀ ਜ਼ਮੀਨ ਨੂੰ ਦੱਬਣ ਦਾ ਮੁਕੱਦਮਾ ਪੰਜਾਬ ਹਰਿਆਣਾ ਹਾਈਕੋਰਟ ਸੁਣ ਰਿਹਾ ਹੈ, ਜਿਸ 'ਚ ਉਸ ਨੂੰ ਖੜ੍ਹੇ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਨੂੰ ਹੁਣ ਜਦੋਂ ਦੋ ਅਦਾਲਤਾਂ 'ਚ ਖੜ੍ਹਨਾ ਪਵੇਗਾ ਤਾਂ ਲੋਕ ਕੀ ਸੋਚਣਗੇ ਕਿ ਸ਼੍ਰੋਮਣੀ ਕਮੇਟੀ ਨੂੰ ਕੋਈ ਸਾਫ਼ ਅਕਸ ਵਾਲਾ ਇਕ ਈਮਾਨਦਾਰ ਇਨਸਾਨ ਨਹੀਂ ਮਿਲ ਸਕਿਆ ਅਤੇ ਮੁੜ ਇਸ ਨੂੰ ਪ੍ਰਧਾਨ ਬਣਾ ਦਿੱਤਾ।

ਸੁਖਬੀਰ ਬਾਦਲ 'ਤੇ ਤਿੱਖੇ ਨਿਸ਼ਾਨਾ ਲਾਉਂਦੇ ਖਹਿਰਾ ਨੇ ਕਿਹਾ ਕਿ ਜਿਹੜੀ ਅੱਜ ਐੱਸ. ਜੀ. ਪੀ. ਸੀ. ਦੀ ਮੀਟਿੰਗ ਹੋਈ ਹੈ, ਉਹ ਗੁਲਾਮਾਂ ਦੀ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਇਕ ਵਾਰ ਫਿਰ ਤੋਂ ਪਰਚੀ ਦਾ ਕਲਚਰ ਦੋਹਰਾਇਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਭਾਵੇਂ ਲੱਖ ਅਸਤੀਫ਼ੇ ਦੇ ਦੇਵੇ, ਲੱਖ ਗਠਜੋੜ ਤੋੜ ਦੇਣ ਪਰ ਲੋਕਾਂ ਦੀ ਕਚਹਿਰੀ 'ਚ ਅੱਜ ਵੀ ਬਾਦਲ ਪਰਿਵਾਰ ਇਕ ਗੁਨਾਹਗਾਰ ਪਰਿਵਾਰ ਹੈ। ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਇਕ ਟੱਬਰ ਦੀ ਪਾਰਟੀ ਬਣਾ ਕੇ ਰੱਖ ਦਿੱਤਾ ਸੀ।

ਇਹ ਵੀ ਪੜ੍ਹੋ: ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦਾ ਕੈਪਟਨ ਨੇ ਕੀਤਾ ਸੁਆਗਤ


shivani attri

Content Editor shivani attri