ਖਹਿਰਾ ਨੇ ਘੇਰੀ ਕਾਂਗਰਸ, ਰਾਹੁਲ ਗਾਂਧੀ ਦੇ ਐਲਾਨ ਨੂੰ ਦਿੱਤਾ ਜੁਮਲਾ ਕਰਾਰ (ਵੀਡੀਓ)
Thursday, Mar 28, 2019 - 11:54 AM (IST)
ਤਲਵੰਡੀ ਸਾਬੋ— ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਰਾਹੁਲ ਗਾਂਧੀ ਵੱਲੋਂ ਗਰੀਬਾਂ ਨੂੰ ਦਿੱਤੇ ਜਾਣ ਵਾਲੇ 72 ਹਜ਼ਾਰ ਦੇ ਐਲਾਨ ਨੂੰ ਜੁਮਲਾ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੇ ਖਾਤਿਆਂ 'ਚ 15 ਲੱਖ ਪਾਉਣ ਦਾ ਕਿਹਾ ਸੀ ਪਰ 5 ਸਾਲਾਂ 'ਚ ਉਹ ਪੈਸੇ ਕਿਸੇ ਦੇ ਵੀ ਖਾਤੇ 'ਚ ਨਹੀਂ ਆਏ। ਖਹਿਰਾ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੇ ਵੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਝੂਠੇ ਵਾਅਦੇ ਕੀਤੇ ਸਨ, ਜੋ ਅੱਜ ਤੱਕ ਪੂਰੇ ਨਹੀਂ ਹੋਏ।
ਉਨ੍ਹਾਂ ਨੇ ਕਿਹਾ ਕਿ ਵੋਟਾਂ ਲੈਣ ਲਈ ਕਾਂਗਰਸ ਵੱਲੋਂ ਇਹ ਕੋਝੀ ਚਾਲ ਚੱਲੀ ਜਾ ਰਹੀ ਹੈ। ਖਹਿਰਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ 'ਗਰੀਬੀ ਹਟਾਓ' ਦਾ ਨਾਅਰਾ ਲਗਾ ਕੇ ਲੋਕਾਂ ਤੋਂ ਵੋਟਾਂ ਮੰਗ ਕੇ ਇਲੈਕਸ਼ਨ ਜਿੱਤਦੀ ਸੀ ਪਰ 70 ਸਾਲ ਬਾਅਦ ਅੱਜ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਚੋਣਾਵੀ ਵਾਅਦੇ ਝੂਠੇ ਹਨ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਪਾਰਟੀਆਂ ਦੇ ਕੋਲੋਂ ਮੈਨੀਫੈਸਟੋ ਦੇ ਨਾਲ ਹਲਫੀਆ ਬਿਆਨ ਲੈਣ ਕਰਨ ਕਿ ਜੇਕਰ ਪਾਰਟੀ ਵਾਅਦੇ ਪੂਰੇ ਨਹੀਂ ਕਰਦੀ ਤਾਂ ਉਸ ਪਾਰਟੀ ਦੀ ਮਾਨਤਾ ਰੱਦ ਹੋਵੇ। ਇਸ ਦੇ ਨਾਲ ਹੀ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਪਾਰਟੀ ਨਹੀਂ ਮੰਨਦੇ। ਕੇਜਰੀਵਾਲ ਨੇ ਨਸ਼ੇ ਦੇ ਮਾਮਲੇ 'ਚ ਬਿਕਰਮ ਮਜੀਠੀਆ ਨੇ ਗੋਢੇ ਟੇਕ ਕੇ ਮੁਆਫੀ ਮੰਗੀ ਹੈ ਅਤੇ ਹੁਣ ਕਾਂਗਰਸ ਦੀਆਂ ਮਿੰਨਤਾਂ ਕਰ ਰਹੇ ਹਨ ਕਿ ਉਹ ਕਿਸੇ ਤਰੀਕੇ ਨਾਲ 'ਆਪ' ਨਾਲ ਗਠਜੋੜ ਕਰ ਲਵੇ।
ਇਸ ਦੇ ਨਾਲ ਹੀ ਚੋਣ ਜ਼ਾਬਤਾ ਦੀ ਉਲੰਘਣਾ ਕਰਨ 'ਤੇ ਚੋਣ ਕਮਿਸ਼ਨ ਵੱਲੋਂ ਜਾਰੀ ਹੋਏ ਨੋਟਿਸ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਠਿੰਡਾ 'ਚ ਜਿਹੜਾ ਰੋਡ ਸ਼ੋਅ ਕੀਤਾ ਗਿਆ ਸੀ ਉਸ ਦੇ ਲਈ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਸੀ ਪਰ ਫਿਰ ਵੀ ਉਹ ਵਕੀਲ ਨਾਲ ਸਲਾਹ ਕਰਕੇ ਬਣਦਾ ਜਵਾਬ ਦੇ ਦੇਣਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਵਾਰ ਉਮੀਦਵਾਰਾਂ ਨੂੰ ਪੰਜਾਬ ਦੇ ਹਿੱਤ ਨੂੰ ਦੇਖ ਕੇ ਵੋਟਾਂ ਪਾਉਣ।