ਪਾਕਿ ਦੇ ਬਹਾਨੇ ਐੱਸ. ਵਾਈ. ਐੱਲ. ਨਹਿਰ ਖੋਲ੍ਹਣਾ ਚਾਹੁੰਦੀ ਹੈ ਭਾਜਪਾ: ਖਹਿਰਾ

02/26/2019 6:17:31 PM

ਜਲੰਧਰ (ਸੋਨੂੰ)— ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪਾਣੀ ਦੇ ਮਾਮਲੇ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਪੰਜਾਬ ਏਕਤਾ ਪਾਰੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਨਾਲ ਹਮੇਸ਼ਾ ਹੀ ਪਾਣੀ ਦੇ ਮਾਮਲੇ 'ਚ ਕਾਣੀ ਵੰਡ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਬਹਾਨੇ ਭਾਜਪਾ ਐੱਸ. ਵਾਈ. ਐੱਲ. ਨਹਿਰ ਖੋਲ੍ਹਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਵੰਡ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ 'ਚ ਕੇਂਦਰ ਸਰਕਾਰ ਤੋਂ ਸਪਸ਼ਟੀਕਰਨ ਮੰਗਣ। ਉਨ੍ਹਾਂ ਨੇ ਕਿਹਾ ਕਿ ਪਾਣੀ ਨੂੰ ਰੋਕ ਕੇ ਯਮੂਨਾ 'ਚ ਭੇਜਣਾ ਇਹ ਕਿੱਥੋਂ ਦਾ ਕਾਨੂੰਨ ਹੈ ਅਤੇ ਪਹਿਲਾਂ ਵੀ ਸਾਡੇ ਨਾਲ ਧੱਕਾ ਹੋ ਚੁੱਕਾ ਹੈ। ਖਹਿਰਾ ਨੇ ਕਿਹਾ ਕਿ ਸਾਡਾ ਪਾਣੀ ਪੰਜਾਬ 'ਚ ਹੀ ਰਹਿਣਾ ਚਾਹੀਦਾ ਹੈ। ਯਮੂਨਾ 'ਚ ਪਾਣੀ ਭੇਜਣ ਲਈ ਤਾਂ ਸਤਲੁਜ-ਯਮੂਨਾ ਲਿੰਕ ਹੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੈਂਬਲੀ 'ਚ 2016 ਦਾ ਬਿੱਲ ਪਿਆ ਹੋਇਆ ਹੈ ਅਤੇ ਅੱਜ ਤੱਕ ਨਾ ਤਾਂ ਕੈਪਟਨ ਨੇ ਦੂਜੀਆਂ ਸਰਕਾਰਾਂ ਨੂੰ ਬਿੱਲ ਭੇਜਿਆ ਅਤੇ ਨਾ ਬਾਦਲਾਂ ਦੀ ਸਰਕਾਰ ਨੇ।ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਐੱਸ. ਵਾਈ. ਐੱਲ. ਦੀ ਸਪੋਰਟ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤਿੰਨਾਂ ਪਾਰਟੀਆਂ ਨੂੰ ਐੱਸ. ਵਾਈ. ਐੱਲ. ਦੇ ਮੁੱਦੇ 'ਤੇ ਆਪਣਾ ਸਪੱਸ਼ਟੀਕਰਨ ਦੇਣ। 
ਉਥੇ ਹੀ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਕੀਤੀ ਗਈ ਕਾਰਵਾਈ 'ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਅਸੀਂ ਇਸ ਦਾ ਸਮਰਥਨ ਕਰਦੇ ਹਾਂ ਪਰ ਯੁੱਧ ਹੋਣ ਦੀ ਸੂਰਤ 'ਚ ਕਿਸੇ ਦਾ ਵੀ ਫਾਇਦਾ ਨਹੀਂ ਹੋਵੇਗਾ ਅਤੇ ਨਾਰਥ ਦਾ ਜ਼ਿਆਦਾ ਨੁਕਸਾਨ ਹੋਵੇਗਾ। ਖਹਿਰਾ ਨੇ ਕਿਹਾ ਕਿ ਜਦੋਂ ਤੱਕ ਜੰਗ ਨਹੀਂ ਹੁੰਦੀ, ਉਦੋਂ ਤੱਕ ਇਸ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਕੋਈ ਵੀ ਫਰਕ ਨਹੀਂ ਪਵੇਗਾ।


shivani attri

Content Editor

Related News