ਲਾਲ ਕਿਲ੍ਹੇ ਸਮਾਰੋਹ ’ਚ ਸਰਪੰਚ ਨੂੰ ਰੋਕਣ ਦੇ ਮਾਮਲਾ: ਆਰ.ਪੀ. ਸਿੰਘ ਨੇ ਜੁਆਇੰਟ ਕਮਿਸ਼ਨਰ ਪੁਲਸ ਕੋਲ ਕੀਤੀ ਮੰਗ

Tuesday, Aug 19, 2025 - 02:22 PM (IST)

ਲਾਲ ਕਿਲ੍ਹੇ ਸਮਾਰੋਹ ’ਚ ਸਰਪੰਚ ਨੂੰ ਰੋਕਣ ਦੇ ਮਾਮਲਾ: ਆਰ.ਪੀ. ਸਿੰਘ ਨੇ ਜੁਆਇੰਟ ਕਮਿਸ਼ਨਰ ਪੁਲਸ ਕੋਲ ਕੀਤੀ ਮੰਗ

ਚੰਡੀਗੜ੍ਹ (ਅੰਕੁਰ) : ਨਾਭਾ ਨੇੜਲੇ ਪਿੰਡ ਕਲਸਾਣਾ ਦੇ ਸਰਪੰਚ ਸਰਦਾਰ ਗੁਰਧਿਆਨ ਸਿੰਘ ਨਾਲ ਲਾਲ ਕਿਲ੍ਹੇ ’ਤੇ ਸਮਾਰੋਹ ’ਚ ਸ਼ਾਮਲ ਹੋਣ ਤੋਂ ਰੋਕਣ ਦੇ ਮਾਮਲੇ ’ਚ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਦਿੱਲੀ ਦੇ ਜੁਆਇੰਟ ਕਮਿਸ਼ਨਰ ਪੁਲਸ (ਕੇਂਦਰੀ ਰੇਂਜ), ਮਧੁਰ ਵਰਮਾ ਨਾਲ ਮੁਲਾਕਾਤ ਕੀਤੀ ਤੇ ਏ.ਸੀ.ਪੀ. ਸ਼ਸ਼ੀ ਕਾਂਤ ਗੌੜ ਖ਼ਿਲਾਫ਼ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ! 20, 21 ਤੇ 22 ਅਗਸਤ ਨੂੰ...

ਨਾਭਾ ਨੇੜਲੇ ਪਿੰਡ ਕਲਸਾਣਾ ਦੇ ਸਰਪੰਚ ਸਰਦਾਰ ਗੁਰਧਿਆਨ ਸਿੰਘ ਨਾਲ ਲਾਲ ਕਿਲ੍ਹੇ ’ਤੇ ਸਮਾਰੋਹ ’ਚ ਸ਼ਾਮਲ ਹੋਣ ਤੋਂ ਰੋਕਣ ਦੇ ਮਾਮਲੇ ’ਚ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਦਿੱਲੀ ਦੇ ਜੁਆਇੰਟ ਕਮਿਸ਼ਨਰ ਪੁਲਸ (ਕੇਂਦਰੀ ਰੇਂਜ), ਮਧੁਰ ਵਰਮਾ ਨਾਲ ਮੁਲਾਕਾਤ ਕੀਤੀ ਤੇ ਏ.ਸੀ.ਪੀ. ਸ਼ਸ਼ੀ ਕਾਂਤ ਗੌੜ ਖ਼ਿਲਾਫ਼ ਸ਼ਿਕਾਇਤ ਦਿੱਤੀ।ਉਨ੍ਹਾਂ ਕਿਹਾ ਕਿ ਸਰਪੰਚ ਨੂੰ ਸਿਰਫ਼ ਇਸ ਆਧਾਰ 'ਤੇ ਦਾਖ਼ਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਹ ਸ੍ਰੀ ਸਾਹਿਬ (ਕਿਰਪਾਨ) ਲੈ ਕੇ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਸੀ ਜਿਵੇਂ ਕਿ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਬਨਾਮ ਰਾਜਸਥਾਨ ਰਾਜ (2006) ਮਾਮਲੇ ’ਚ ਕਾਇਮ ਰੱਖਿਆ ਸੀ। ਇਸ ਕਾਰਵਾਈ ਨੇ ਨਾ ਸਿਰਫ਼ ਸਿੱਖ ਸਮਾਜ ਦਾ ਅਪਮਾਨ ਕੀਤਾ ਸਗੋਂ ਇਹ ਆਪਣੇ ਫ਼ਰਜ਼ ਤੋਂ ਕੁਤਾਹੀ ਕਰਨ ਦੇ ਬਰਾਬਰ ਵੀ ਸੀ, ਜਿਸ ਨਾਲ ਦਿੱਲੀ ਪੁਲਸ ਦੀ ਬਦਨਾਮੀ ਹੋਈ। ਇਸ ਦੌਰਾਨ ਜੁਆਇੰਟ ਕਮਿਸ਼ਨਰ ਪੁਲਸ ਮਧੁਰ ਵਰਮਾ ਨੇ ਸਰਪੰਚ ਗੁਰਧਿਆਨ ਸਿੰਘ ਨਾਲ ਵੀਡੀਓ ਕਾਲ ਕਰ ਕੇ ਇਸ ਘਟਨਾ ਲਈ ਦੁੱਖ ਪ੍ਰਗਟ ਕੀਤਾ ਤੇ ਪੁਸ਼ਟੀ ਕੀਤੀ ਕਿ ਸਬੰਧਤ ਅਧਿਕਾਰੀ ਖ਼ਿਲਾਫ਼ ਇਸ ਮਾਮਲੇ ’ਚ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਸਰਪੰਚ ਨੂੰ ਨਿੱਜੀ ਮੁਲਾਕਾਤ ਲਈ ਵੀ ਸੱਦਾ ਦਿੱਤਾ। ਆਰ.ਪੀ. ਸਿੰਘ ਨੇ ਦਿੱਲੀ ਪੁਲਸ ਦੇ ਇਸ ਜਵਾਬਦੇਹੀ ਭਰੇ ਰਵੱਈਏ ਦਾ ਸਵਾਗਤ ਕੀਤਾ ਪਰ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਿੱਖ ਸਮਾਜ ਦੇ ਸੰਵਿਧਾਨਕ ਅਤੇ ਧਾਰਮਿਕ ਅਧਿਕਾਰਾਂ ਦੀ ਪੂਰੀ ਰੱਖਿਆ ਕਰਨ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਗੰਦਾ ਪਾਣੀ ਪੀਣ ਨਾਲ ਤਿੰਨ ਲੋਕਾਂ ਦੀ ਮੌਤ

ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਬਾਰੇ ਸੁਰੱਖਿਆ ਏਜੰਸੀਆਂ ਨੂੰ ਜਾਰੀ ਕੀਤੀ ਜਾਵੇ ਐਡਵਾਇਜ਼ਰੀ : ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਸ਼ ਭਰ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆ ਤੇ ਸੂਬਾ ਸਰਕਾਰਾਂ ਨੂੰ ਸਿੱਖ ਧਰਮ ਨਾਲ ਸਬੰਧਤ ਚਿੰਨ੍ਹਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਡਵਾਇਜ਼ਰੀ ਜਾਰੀ ਕਰਨ ਦੀ ਅਪੀਲ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੇ ਪੱਤਰ 'ਚ ਉਨ੍ਹਾਂ ਨੇ ਕੁਝ ਹਾਲੀਆ ਘਟਨਾਵਾਂ ਦਾ ਹਵਾਲਾ ਦਿੱਤਾ, ਜਿੱਥੇ ਸਿੱਖਾਂ ਨੂੰ ਵੱਖ-ਵੱਖ ਅਸਥਾਨਾਂ 'ਚ ਦਾਖ਼ਲ ਹੋਣ ਤੋਂ ਸਿਰਫ ਇਸ ਲਈ ਰੋਕਿਆ ਗਿਆ ਕਿਉਂਕਿ ਉਹ ਕਿਰਪਾਨ ਲੈ ਕੇ ਜਾ ਰਹੇ ਸਨ, ਜੋ ਕਿ ਸਿੱਖਾਂ ਦੇ ਵਿਸ਼ਵਾਸ ਨਾਲ ਜੁੜੇ ਪੰਜ ਪਵਿੱਤਰ ਚਿੰਨ੍ਹਾਂ 'ਚੋਂ ਇਕ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਪਵੇਗਾ ਭਾਰੀ ਮੀਂਹ, ਪੜ੍ਹੋ ਮੌਸਮ ਵਿਭਾਗ ਦੀ latest update

ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਗੁਰਸਿੱਖ ਸਰਪੰਚ ਨੂੰ ਦਿੱਲੀ 'ਚ ਆਜ਼ਾਦੀ ਦਿਹਾੜੇ ਮੌਕੇ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ । ਹਾਲਾਂਕਿ ਇਸ ਮੌਕੇ ਸ਼ਾਮਲ ਹੋਣ ਲਈ ਉਸ ਨੂੰ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਸੁਰੱਖਿਆ ਮੁਲਾਜ਼ਮਾਂ ਨੇ ਸਿੱਖ ਧਰਮ 'ਚ ਵਿਸ਼ਵਾਸ ਦੇ ਵਿਸ਼ਿਆਂ ਬਾਰੇ ਅਣਜਾਣਤਾ ਕਾਰਨ ਅਜਿਹ ਕੀਤਾ ਹੋਵੇ। ਇਹ ਸਰਕਾਰ ਤੇ ਅਧਿਕਾਰੀਆਂ ਦਾ ਫ਼ਰਜ਼ ਤੇ ਜ਼ਿੰਮੇਵਾਰੀ ਹੈ ਕਿ ਉਹ ਸੁਰੱਖਿਆ ਮੁਲਾਜ਼ਮਾਂ 'ਚ ਵੱਖ-ਵੱਖ ਧਰਮਾਂ ਦੇ ਵਿਸ਼ਵਾਸ ਨਾਲ ਜੁੜੇ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨ। ਅਜਿਹੇ ਗੰਭੀਰ ਮਾਮਲਿਆਂ ਬਾਰੇ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ ਨਹੀਂ ਤਾਂ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News