ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਜੱਦੀ ਪਿੰਡ ਰਾਮਗੜ੍ਹ ਪਹੁੰਚੇ ਸੁਖਪਾਲ ਖਹਿਰਾ, ਫੁੱਲਾਂ ਦੀ ਵਰਖਾ ਨਾਲ ਹੋਇਆ ਸੁਆਗਤ
Saturday, Jan 29, 2022 - 04:39 PM (IST)
ਭੁਲੱਥ (ਰਜਿੰਦਰ)-ਹਲਕਾ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਬੀਤੇ ਦਿਨ ਪਟਿਆਲਾ ਜੇਲ੍ਹ ਵਿਚੋਂ ਰਿਹਾਅ ਹੋਣ ਮਗਰੋਂ ਅੱਜ ਭੁਲੱਥ ਵਿਚ ਆਪਣੀ ਰਿਹਾਇਸ਼ ਜੱਦੀ ਪਿੰਡ ਰਾਮਗੜ੍ਹ ਪਹੁੰਚੇ। ਇਥੇ ਪਰਿਵਾਰ ਅਤੇ ਕਾਂਗਰਸੀ ਵਰਕਰਾਂ ਵੱਲੋਂ ਖਹਿਰਾ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਦੌਰਾਨ ਖਹਿਰਾ ਪਰਿਵਾਰ ਨੂੰ ਮਿਲ ਕੇ ਭਾਵੁਕ ਵੀ ਹੋਏ। ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੂੰ ਮਿਲਣ ਲਈ ਖਹਿਰਾ ਪਿੰਡ ਰਾਮਗੜ੍ਹ ਤੋਂ ਖੁਲੀ ਜੀਪ ਵਿਚ ਸਵਾਰ ਹੋ ਕੇ ਨਡਾਲਾ ਦੀ ਦਾਣਾ ਮੰਡੀ ਲਈ ਕਾਫ਼ਲੇ ਦੇ ਰੂਪ ਵਿਚ ਰਵਾਨਾ ਹੋਏ।
ਇਸ ਦੌਰਾਨ ਪਿੰਡ ਲਿੱਟਾਂ, ਪੰਡੋਰੀ, ਖੱਸਣ ਮੋੜ, ਭੁਲੱਥ, ਜਵਾਹਰ ਨਗਰ, ਮਾਡਲ ਟਾਊਨ, ਦਮੂਲੀਆਂ ਵਿਖੇ ਜਿਥੇ ਸਮਰਥਕਾਂ ਨੇ ਖਹਿਰਾ ਦਾ ਸੁਆਗਤ ਕੀਤਾ। ਉਥੇ ਨਡਾਲਾ ਦੀ ਦਾਣਾ ਮੰਡੀ ਵਿਖੇ ਇਲਾਕੇ ਭਰ ਦੇ ਵੱਡੀ ਗਿਣਤੀ ਪਿੰਡਾਂ ਤੋਂ ਪੁੱਜੇ ਕਾਂਗਰਸੀ ਵਰਕਰਾਂ ਵੱਲੋਂ ਖਹਿਰਾ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ: ਚੱਬੇਵਾਲ 'ਚ ਸ਼ਰਮਨਾਕ ਘਟਨਾ, ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤੀ ਵਾਇਰਲ
ਨਡਾਲਾ ਵਿਖੇ ਆਪਣੇ ਸਮਰਥਕਾਂ ਨੂੰ ਮਿਲਣ ਉਪਰੰਤ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਬੇਗੁਨਾਹ ਹਾਂ, ਮੈਨੂੰ ਇਕ ਬੇਕਸੂਰ ਵਿਅਕਤੀ ਨੂੰ 78 ਦਿਨ ਅੰਦਰ ਰੱਖਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਕਾਲ ਪੁਰਖ ਦੀ ਕਿਰਪਾ ਅਤੇ ਤੁਹਾਡਾ ਸਾਥ ਮੇਰੇ ਨਾਲ ਹੈ, ਉਦੋਂ ਤੱਕ ਈ. ਡੀ. ਜਿਹੀਆਂ ਏਜੰਸੀਆਂ ਮੇਰਾ ਕੁਝ ਨਹੀਂ ਵਿਗਾੜ ਸਕਦੀਆਂ।
ਇਹ ਵੀ ਪੜ੍ਹੋ: ਜਲੰਧਰ ’ਚ ਵਪਾਰੀਆਂ ਨਾਲ ਕੇਜਰੀਵਾਲ ਦਾ ਸੰਵਾਦ, ਕਿਹਾ-ਜੇ ਅਸੀਂ ਕੰਮ ਨਾ ਕੀਤਾ ਤਾਂ ਅਗਲੀ ਵਾਰ ਨਹੀਂ ਮੰਗਾਂਗੇ ਵੋਟ
ਇਹ ਵੀ ਪੜ੍ਹੋ: ਜਲੰਧਰ ’ਚ ਵਪਾਰੀਆਂ ਨਾਲ ਕੇਜਰੀਵਾਲ ਦਾ ਸੰਵਾਦ, ਕਿਹਾ-ਜੇ ਅਸੀਂ ਕੰਮ ਨਾ ਕੀਤਾ ਤਾਂ ਅਗਲੀ ਵਾਰ ਨਹੀਂ ਮੰਗਾਂਗੇ ਵੋਟ
ਜਾਣੋ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਰਿਹਾਇਸ਼ ਪਿੰਡ ਰਾਮਗੜ੍ਹ ਹਲਕਾ ਭੁਲੱਥ ਅਤੇ ਚੰਡੀਗੜ੍ਹ ਵਿਖੇ ਕੇਂਦਰੀ ਜਾਂਚ ਏਜੰਸੀ ਈ. ਡੀ. ਵੱਲੋਂ 9 ਮਾਰਚ ਨੂੰ ਰੇਡ ਕੀਤੀ ਗਈ ਸੀ, ਜਿਸ ਤੋਂ ਬਾਅਦ ਈ. ਡੀ. ਵੱਲੋਂ ਖਹਿਰਾ ਨੂੰ ਬੁਲਾਇਆ ਜਾਂਦਾ ਰਿਹਾ। ਇਸੇ ਦਰਮਿਆਨ 11 ਨਵੰਬਰ ਨੂੰ ਈ. ਡੀ. ਵੱਲੋਂ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਗਰੋਂ ਉਨ੍ਹਾਂ ਵੱਲੋਂ ਮੋਹਾਲੀ ਅਦਾਲਤ ਵਿਚ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਜ਼ਮਾਨਤ ਲਈ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਸੀ, ਜਿਸ ਦੀ 13 ਦਸੰਬਰ ਨੂੰ ਤੇ ਫਿਰ ਅਗਲੀ ਸੁਣਵਾਈ 21 ਦਸੰਬਰ, ਫਿਰ 19 ਜਨਵਰੀ ਨੂੰ ਸੀ। ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਸਬੰਧੀ ਪੰਜਾਬ ਐਂਡ ਹਰਿਆਣਾ ਹਾਈਕੋਰਟ ’ਚ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਬਹਿਸ ਤੋਂ ਬਾਅਦ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ