ਸੁਖਪਾਲ ਖਹਿਰਾ ਨੇ ਵੀ ਕੀਤੀ ਭਗਵੰਤ ਮਾਨ ਵਾਲੀ ਗਲਤੀ, ਹੋਈ ਸਖਤ ਕਾਰਵਾਈ

Saturday, Jun 17, 2017 - 10:46 AM (IST)

ਸੁਖਪਾਲ ਖਹਿਰਾ ਨੇ ਵੀ ਕੀਤੀ ਭਗਵੰਤ ਮਾਨ ਵਾਲੀ ਗਲਤੀ, ਹੋਈ ਸਖਤ ਕਾਰਵਾਈ

ਚੰਡੀਗੜ੍ਹ (ਰਮਨਦੀਪ ਸੋਢੀ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੀਫ ਵਿਪ ਸੁਖਪਾਲ ਖਹਿਰਾ ਸਦਨ ਦੀ ਕਾਰਵਾਈ ਆਪਣੇ ਫੇਸਬੁਕ ਪੇਜ 'ਤੇ ਲਾਈਵ ਕਰਕੇ ਵਿਵਾਦਾਂ ਵਿਚ ਘਿਰ ਗਏ ਹਨ। ਦਰਅਸਲ ਜਿਸ ਸਮੇਂ ਸਦਨ ਮੁਲਤਵੀ ਸੀ ਤਾਂ ਸੁਖਪਾਲ ਖਹਿਰਾ ਨੇ ਸਦਨ ਦੀ ਵੀਡੀਓ ਆਪਣੇ ਫੇਸਬੁਕ ਪੇਜ 'ਤੇ ਲਾਈਵ ਕਰ ਦਿੱਤੀ।
ਇਸ ਦੌਰਾਨ ਬ੍ਰਹਮ ਮੋਹਿੰਦਰਾ ਨੇ ਸਦਨ ਦੀ ਮਰਿਆਦਾ ਭੰਗ ਹੋਣ ਦਾ ਮਤਾ ਕਰਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਾਰੇ ਵਿਧਾਇਕਾਂ ਦੀ ਸਹਿਮਤੀ ਨਾਲ ਪੇਸ਼ ਕੀਤੇ ਇਸ ਮਤੇ ਨੂੰ ਸਪੀਕਰ ਨੇ ਪਾਸ ਕਰ ਦਿੱਤਾ ਹੈ। ਸੁਖਪਾਲ ਖਹਿਰਾ ਖਿਲਾਫ ਕਾਰਵਾਈ ਕਰਦੇ ਹੋਏ ਸਪੀਕਰ ਨੇ ਉਨ੍ਹਾਂ ਨੂੰ ਸਦਨ ਦੀ ਮਰਿਆਦਾ ਭੰਗ ਕਰਨ ਦੇ ਦੋਸ਼ 'ਚ ਪੂਰੇ ਬਜਟ ਸੈਸ਼ਨ 'ਚੋਂ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇੰਨਾ ਹੀ ਨਹੀਂ ਸਦਨ ਦੀ ਵੀਡੀਓ ਮਾਮਲੇ ਤੋਂ ਬਾਅਦ ਸਪੀਕਰ ਨੇ ਮਾਰਸ਼ਲ ਨੂੰ ਖਹਿਰਾ ਦਾ ਮੋਬਾਇਲ ਜ਼ਬਤ ਕਰਨ ਲਈ ਕਿਹਾ ਕਿ। ਇਸ ਦੌਰਾਨ ਸਪੀਕਰ ਵਲੋਂ ਖਹਿਰਾ ਨੂੰ ਫਟਕਾਰ ਵੀ ਲਗਾਈ ਗਈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਲੋਂ ਵੀ ਸਸਦ ਭਵਨ ਦੀ ਪੂਰੀ ਵੀਡੀਓ ਫੇਸਬੁਕ 'ਤੇ ਲਾਈਵ ਕੀਤੀ ਗਈ ਸੀ। ਸੰਸਦ ਦੀ ਸੁਰੱਖਿਆ ਨੂੰ ਢਾਹ ਲਗਾਏ ਜਾਣ ਦੇ ਦੋਸ਼ 'ਚ ਮਾਨ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਸੰਸਦ 'ਚ ਦਾਖਲੇ 'ਤੇ ਬੈਨ ਲਗਾ ਦਿੱਤਾ ਗਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਖਹਿਰਾ ਵਲੋਂ ਕੀਤੀ ਗਈ ਇਸ ਗਲਤੀ 'ਤੇ ਕੀ ਨੋਟਿਸ ਲਿਆ ਜਾਂਦਾ ਹੈ।


Related News