ਕੇਂਦਰੀ ਸੂਚਨਾ ਕਮਿਸ਼ਨ ਵਲੋਂ ਸੁਖਪਾਲ ਖਹਿਰਾ ਦੀ ਡਿਗਰੀ ਜਨਤਕ ਕਰਨ ਦੇ ਨਿਰਦੇਸ਼

Friday, Oct 05, 2018 - 02:10 PM (IST)

ਕੇਂਦਰੀ ਸੂਚਨਾ ਕਮਿਸ਼ਨ ਵਲੋਂ ਸੁਖਪਾਲ ਖਹਿਰਾ ਦੀ ਡਿਗਰੀ ਜਨਤਕ ਕਰਨ ਦੇ ਨਿਰਦੇਸ਼

ਨਵੀਂ ਦਿੱਲੀ/ਚੰਡੀਗੜ੍ਹ : ਕੇਂਦਰੀ ਸੂਚਨਾ ਕਮਿਸ਼ਨ (ਸੀ. ਆਈ. ਸੀ.) ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਡਿਗਰੀ ਤੇ ਸਿੱਖਿਅਕ ਯੋਗਤਾ ਜਨਤਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੂਚਨਾ ਕਮਿਸ਼ਨਰ ਦਿੱਵਿਆ ਪ੍ਰਕਾਸ਼ ਸਿਨਹਾ ਨੇ ਇਸ ਨੂੰ ਜਨਹਿਤ ਨਾਲ ਜੁੜਿਆ ਮਾਮਲਾ ਮੰਨਦੇ ਹੋਏ ਚੰਡੀਗੜ੍ਹ ਦੇ ਡੀ. ਏ. ਵੀ. ਕਾਲਜ ਨੂੰ ਖਹਿਰਾ ਦੀ ਡਿਗਰੀ ਦੀ ਜਾਣਕਾਰੀ ਆਰ. ਟੀ. ਆਈ. ਨੂੰ ਦੇਣ ਦੇ ਨਿਰਦੇਸ਼ ਦਿੱਤੇ ਹਨ।

ਜਾਣਕਾਰੀ ਮੁਤਾਬਕ ਸ਼ਸੀਪਾਲ ਨੇ ਆਰ. ਟੀ. ਆਈ. ਤਹਿਤ ਖਹਿਰਾ ਕੋਲੋਂ ਸਿੱਖਿਅਕ ਯੋਗਤਾ ਦੀ ਜਾਣਕਾਰੀ ਮੰਗੀ ਸੀ। ਕਪੂਰਥਲਾ ਜ਼ਿਲੇ ਦੀ ਭੁਲੱਥ ਸੀਟ ਤੋਂ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਸਿੱਖਿਆ ਸੰਬਧੀ ਜਾਣਕਾਰੀ ਨੂੰ ਜਨਤਕ ਕਰਨ 'ਤੇ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੀ. ਆਈ. ਸੀ. ਦੇ ਨਿਰਦੇਸ਼ 'ਤੇ ਖਹਿਰਾ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੀ ਸਿੱਖਿਅਕ ਯੋਗਤਾ ਦੀ ਜਾਣਕਾਰੀ ਮੇਰੇ ਚੋਣ ਹਲਫਨਾਮੇ ਦਾ ਹਿੱਸਾ ਹੈ ਅਤੇ ਇਹ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਮੁਹੱਈਆ ਹੈ।


Related News