2 ਦਿਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਬਹੁਤ ਘੱਟ : ਸੁਖਪਾਲ ਖਹਿਰਾ

08/20/2018 4:02:37 PM

ਚੰਡੀਗੜ੍ਹ (ਰਵਿੰਦਰ) : ਵਿਰੋÎਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਵਿਧਾਨ ਸਭਾ ਸੈਸ਼ਨ ਬਾਰੇ ਸਵਾਲ ਚੁੱਕੇ। ਖਹਿਰਾ ਨੇ ਕਿਹਾ ਕਿ 2 ਦਿਨਾਂ ਦਾ ਵਿਧਾਨ ਸਭਾ ਸੈਸ਼ਨ ਬਹੁਤ ਘੱਟ ਹੈ ਕਿਉਂਕਿ ਬਾਕੀ ਦਿਨ ਤਾਂ ਛੁੱਟੀਆਂ 'ਚ ਹੀ ਨਿਕਲ ਗਏ। ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਹਨ ਅਤੇ ਉਹ ਕਾਂਗਰਸ ਤੇ ਅਕਾਲੀ ਦਲ ਦੋਹਾਂ ਪਾਰਟੀਆਂ ਤੋਂ ਪੰਜਾਬ ਦੀ ਜਨਤਾ ਨੂੰ ਨਿਜਾਤ ਦਿਵਾਉਣ ਲਈ ਕੋਸ਼ਿਸ਼ 'ਚ ਲੱਗੇ ਹੋਏ ਹਨ। ਸੁਖਪਾਲ ਖਹਿਰਾ ਨੇ ਇਸ ਮੌਕੇ ਪਾਰਟੀ ਵਲੋਂ ਵੱਖ-ਵੱਖ ਥਾਵਾਂ 'ਤੇ ਹੋਣ ਵਾਲੀਆਂ ਜ਼ਿਲਾ ਪੱਧਰੀ ਕਾਨਫਰੰਸਾਂ ਬਾਰੇ ਵੀ ਦੱਸਿਆ, ਜੋ ਕਿ 11 ਵਜੇ ਹੀ ਹੋਣਗੀਆਂ। 


Related News