ਅਸੈਸ ਟੈਕਸ ਵਾਪਸ ਲਵੇ ਪੰਜਾਬ ਸਰਕਾਰ, ਜਨਤਾ ''ਤੇ ਵਧੇਗਾ ਬੋਝ: ਖਹਿਰਾ
Thursday, Feb 14, 2019 - 05:19 PM (IST)
ਜਲੰਧਰ (ਕਮਲੇਸ਼)— ਪੰਜਾਬ ਸਰਕਾਰ ਦੇ ਅਸੈਸ ਟੈਕਸ ਦੇ ਵਿਰੋਧ 'ਚ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁੱਲਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਜਲੰਧਰ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਕਤ ਟੈਕਸ ਨਾਲ ਸਟੇਟ ਹਾਈਵੇਅ ਅਤੇ ਡਿਸਟ੍ਰਿਕਟ ਦੇ ਨਾਲ ਲੱਗੀ ਕਮਰਸ਼ੀਅਲ ਪ੍ਰਾਪਰਟੀਜ਼ 'ਤੇ 1.5 ਤੋਂ 3 ਲੱਖ ਤੱਕ ਦਾ ਟੈਕਸ ਲੱਗੇਗਾ। ਇਹ ਟੈਕਸ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਲਿਆਂਦਾ ਗਿਆ ਹੈ। ਇਸ ਨਾਲ ਲੋਕਾਂ 'ਤੇ ਬੋਝ ਪਵੇਗਾ। ਇਸ ਲਈ ਪੰਜਾਬ ਸਰਕਾਰ 'ਤੇ ਟੈਕਸ ਨੂੰ ਵਾਪਸ ਲਵੇ।