'ਪੰਚਾਇਤੀ ਚੋਣਾਂ' 'ਚ ਖਹਿਰਾ ਦੇ ਆਪਣਿਆਂ ਨੂੰ ਝਟਕਾ (ਵੀਡੀਓ)

Monday, Dec 31, 2018 - 01:40 PM (IST)

ਭੁਲੱਥ (ਰਜਿੰਦਰ) : ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਚਾਇਤੀ  ਚੋਣਾਂ 'ਚ ਵੱਡਾ ਝਟਕਾ ਲੱਗਾ ਹੈ। ਖਹਿਰਾ ਦੇ ਚਚੇਰੇ ਭਰਾ ਕੁਲਬੀਰ ਸਿੰਘ ਖਹਿਰਾ ਦੀ ਪਤਨੀ ਕਿਰਨਬੀਰ ਕੌਰ ਖਹਿਰਾ ਨੂੰ ਸਰਪੰਚੀ ਦੇ ਉਮੀਦਵਾਰ ਵਜੋਂ ਉਨ੍ਹਾਂ ਦੇ ਪਿੰਡ ਰਾਮਗੜ੍ਹ 'ਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਿਰਨਬੀਰ ਕੌਰ ਖਹਿਰਾ ਨੂੰ 400 ਵੋਟਾਂ ਹਾਸਲ  ਹੋਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਨਿਰਮਲ ਸਿੰਘ ਫੌਜੀ ਨੂੰ 454 ਵੋਟਾਂ ਮਿਲੀਆਂ ਹਨ।   ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਨੇ ਆਪਣੀ ਭਰਜਾਈ ਦੀ ਚੋਣ ਮੁਹਿੰਮ ਵਿਚ ਖੁਦ ਸਮਰਥਨ ਕੀਤਾ ਸੀ ਤੇ ਉਹ ਪੋਲਿੰਗ ਦੌਰਾਨ ਪੋਲਿੰਗ ਏਜੰਟ ਵੀ ਬਣੇ ਸਨ ਪਰ ਪਿੰਡ ਵਿਚੋਂ ਹੀ ਸਮਰਥਨ ਨਾ ਜੁਟਾ ਸਕਣ ਵਾਲੇ ਸੁਖਪਾਲ ਖਹਿਰਾ ਦੀ ਨਵੀਂ ਸਿਆਸੀ ਪਾਰਟੀ ਬਣਾਉਣ ਵਾਲੀ ਮੁਹਿੰਮ ਨੂੰ ਹੁਣ ਝਟਕਾ ਲੱਗ ਸਕਦਾ ਹੈ।


author

Babita

Content Editor

Related News