ਨਵੀਂ ਪਾਰਟੀ ਬਣਾਉਣ ''ਤੇ ਕੈਪਟਨ ਦੀਆਂ ਖਹਿਰਾ ਨੂੰ ਸ਼ੁੱਭਕਾਮਨਾਵਾਂ
Monday, Jan 07, 2019 - 03:29 PM (IST)

ਦਿੱਲੀ/ਚੰਡੀਗੜ੍ਹ(ਕਮਲ ਕਾਂਸਲ)— ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦੇ ਅਗਲੇ ਹੀ ਦਿਨ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਖਹਿਰਾ 'ਪੰਜਾਬੀ ਏਕਤਾ ਪਾਰਟੀ' ਬਣਾਉਣ ਜਾ ਰਹੇ ਹਨ। ਖਹਿਰਾ ਵਲੋਂ ਨਵੀਂ ਪਾਰਟੀ ਬਣਾਉਣ ਦੇ ਕੀਤੇ ਐਲਾਨ 'ਤੇ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਲੀਡਰ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਐਲ. ਓ. ਪੀ. ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਹੀ ਸੁਖਪਾਲ ਖਹਿਰਾ ਦੀ ਆਪਣੀ ਪਾਰਟੀ ਨਾਲ ਖਿੱਚੋਤਾਣ ਚੱਲ ਰਹੀ ਸੀ ਤੇ 6 ਜਨਵਰੀ 2019 ਨੂੰ ਖਹਿਰਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।