ਅਕਾਲੀ ਆਗੂ ਦੀ ਕੁੱਟਮਾਰ ਤੇ ਅਰਧ ਨਗਨ ਕਰਨ ਦੇ ਮਾਮਲੇ ''ਚ ਸੁਖਪਾਲ ਖਹਿਰਾ ਦਾ ਵੱਡਾ ਬਿਆਨ ਆਇਆ ਸਾਹਮਣੇ
Tuesday, Dec 12, 2017 - 07:15 PM (IST)

ਚੰਡੀਗੜ੍ਹ (ਮਨਮੋਹਨ) : ਬੀਤੇ ਦਿਨੀਂ ਬਰਨਾਲਾ ਦੇ ਮੰਦਿਰ 'ਚ ਸ਼੍ਰੋਮਣੀ ਅਕਾਲੀ ਦਲ ਸੰਬੰਧਤ ਮਹਿਲਾ ਆਗੂ ਬੀਬੀ ਜਸਵਿੰਦਰ ਕੌਰ ਦੀ ਕੁੱਟਮਾਰ ਅਤੇ ਵਾਲ ਕੱਟ ਕੇ ਅਰਧ ਨਗਨ ਕਰਕੇ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੇ ਮਾਮਲੇ ਵਿਚ 'ਆਪ' ਆਗੂ ਸੁਖਪਾਲ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਖਹਿਰਾ ਨੇ ਕਿਹਾ ਹੈ ਕਿ ਉਕਤ ਔਰਤ ਬਲੈਕਮੇਲਰ ਸੀ ਇਸ ਲਈ ਲੋਕਾਂ ਨੇ ਉਸ ਨੂੰ ਅਜਿਹੀ ਸਜ਼ਾ ਦਿੱਤੀ ਹੈ।
ਇੰਨਾ ਹੀ ਨਹੀਂ ਸੁਖਪਾਲ ਖਹਿਰਾ ਨੇ ਇਥੋਂ ਤਕ ਕਹਿ ਦਿੱਤਾ ਕਿ ਜੇਕਰ ਕੋਈ ਔਰਤ ਬੀਬੀ ਜਗੀਰ ਕੌਰ ਨਾਲ ਸੰਬੰਧ ਰੱਖਦੀ ਹੈ ਤਾਂ ਇਸ ਤੋਂ ਸਾਫ ਹੋ ਜਾਂਦਾ ਹੈ ਕਿ ਉਹ ਸਾਫ ਕਰੈਕਟਰ ਦੀ ਮਹਿਲਾ ਨਹੀਂ ਹੋਵੇਗੀ। ਲੋਕਾਂ ਨੇ ਉਸ ਨੂੰ ਇਸੇ ਗੱਲ ਦੀ ਸਜ਼ਾ ਦਿੱਤੀ ਹੈ ਕਿ ਉਹ ਕੁਝ ਲੋਕਾਂ ਨੂੰ ਬਲੈਕਮੇਲ ਕਰ ਰਹੀ ਸੀ। ਹਾਲਾਂਕਿ ਸੁਖਪਾਲ ਖਹਿਰਾ ਨੇ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਉਸ ਔਰਤ 'ਤੇ ਜ਼ੁਰਮ ਕਰਨ ਨੂੰ ਗਲਤ ਦੱਸਿਆ ਹੈ।