ਅਕਤੂਬਰ ''ਚ ਖੁੱਲ੍ਹੇਗੀ ''ਸੁਖਨਾ ਵਾਈਲਡ ਲਾਈਫ ਸੈਂਚੂਰੀ''
Monday, Sep 17, 2018 - 08:45 AM (IST)

ਚੰਡੀਗੜ੍ਹ : ਗਰਮੀਆਂ ਤੇ ਮਾਨਸੂਨ ਦੇ ਦੌਰਾਨ 4 ਮਹੀਨਿਆਂ ਤੱਕ ਬੰਦ ਰਹਿਣ ਤੋਂ ਬਾਅਦ 'ਸੁਖਨਾ ਵਾਈਲਡ ਲਾਈਫ ਸੈਂਚੂਰੀ' ਅਕਤੂਬਰ ਮਹੀਨੇ 'ਚ ਖੁੱਲ੍ਹ ਜਾਵੇਗੀ। ਇਸ ਲਈ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ 2 ਅਕਤੂਬਰ ਨੂੰ ਵਾਈਲਡ ਲਾਈਫ ਟ੍ਰੈਕਿੰਗ ਕਰਵਾਉਣ ਦੇ ਨਾਲ ਹੀ ਸੈਂਚੂਰੀ ਨੂੰ ਲੋਕਾਂ ਲਈ ਖੋਲ੍ਹਿਆ ਜਾਵੇਗਾ। ਲੋਕ ਨੇਪਲੀ ਅਤੇ ਕਾਂਸਲ ਫਾਰੈਸਟ ਲਾਈਫ ਡਿਪਾਰਟਮੈਂਟ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਘੁੰਮਣ ਲਈ ਆਪਣੀ ਪਰਿਵਾਰ ਜਾਂ ਦੋਸਤਾਂ ਦੇ ਨਾਲ ਜਾ ਸਕਣਗੇ।