ਚੰਡੀਗੜ੍ਹ 'ਚ ਸੁਖ਼ਨਾ ਝੀਲ ਦਾ ਫਿਰ ਖੋਲ੍ਹਿਆ ਗਿਆ ਫਲੱਡ ਗੇਟ, ਲੋਕਾਂ ਨੂੰ ਇਧਰ ਨਾ ਆਉਣ ਦੀ ਸਲਾਹ

Wednesday, Aug 23, 2023 - 03:49 PM (IST)

ਚੰਡੀਗੜ੍ਹ 'ਚ ਸੁਖ਼ਨਾ ਝੀਲ ਦਾ ਫਿਰ ਖੋਲ੍ਹਿਆ ਗਿਆ ਫਲੱਡ ਗੇਟ, ਲੋਕਾਂ ਨੂੰ ਇਧਰ ਨਾ ਆਉਣ ਦੀ ਸਲਾਹ

ਚੰਡੀਗੜ੍ਹ : ਸ਼ਹਿਰ 'ਚ ਬੁੱਧਵਾਰ ਸਵੇਰ ਤੋਂ ਹੀ ਬਾਰਸ਼ ਦਾ ਦੌਰ ਜਾਰੀ ਹੈ। ਮੀਂਹ ਪੈਣ ਕਾਰਨ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਵੱਧ ਗਿਆ ਹੈ। ਪ੍ਰਸ਼ਾਸਨ ਨੇ ਖ਼ਤਰੇ ਨੂੰ ਦੇਖਦੇ ਹੋਏ ਸੁਖ਼ਨਾ ਝੀਲ ਦਾ ਇਕ ਫਲੱਡ ਗੇਟ ਖੋਲ੍ਹ ਦਿੱਤਾ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਭੈਣਾਂ ਕੋਲੋਂ ਖੋਹਿਆ ਇਕਲੌਤਾ ਭਰਾ, ਵਿਦੇਸ਼ ਜਾਣ ਦੀ ਤਿਆਰੀ 'ਚ ਸੀ ਮ੍ਰਿਤਕ

ਇਸ ਦੇ ਨਾਲ ਹੀ ਚੰਡੀਗੜ੍ਹ ਪੁਲਸ ਨੇ ਮੱਖਣ ਮਾਜਰਾ ਬ੍ਰਿਜ, ਬਾਪੂਧਾਮ ਦੇ ਪਿੱਛੇ ਵਾਲਾ ਬ੍ਰਿਜ ਅਤੇ ਕਿਸ਼ਨਗੜ੍ਹ ਬ੍ਰਿਜ 'ਤੇ ਨਾ ਜਾਣ ਦੀ ਲੋਕਾਂ ਨੂੰ ਸਲਾਹ ਦਿੱਤੀ ਹੈ। ਸ਼ਹਿਰ 'ਚ ਮੰਗਲਵਾਰ ਤੱਕ ਕਰੀਬ 990 ਐੱਮ. ਐੱਮ. ਮੀਂਹ ਪਿਆ ਸੀ। ਹੁਣ ਇਹ ਅੰਕੜਾ ਪਾਰ ਹੋ ਕੇ ਕਰੀਬ 1060 ਐੱਮ. ਐੱਮ. ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਸਰਕਾਰੀ ਸਕੂਲ 'ਚ ਵੱਡੀ ਘਟਨਾ, ਡਿੱਗਿਆ ਲੈਂਟਰ, ਹੇਠਾਂ ਦੱਬੇ 2 ਅਧਿਆਪਕ

ਸਭ ਤੋਂ ਜ਼ਿਆਦਾ ਮੀਂਹ ਜੁਲਾਈ ਮਹੀਨੇ ਪਿਆ, ਜੋ ਕਿ 800 ਐੱਮ. ਐੱਮ. ਸੀ। ਇਹ ਆਪਣੇ ਆਪ 'ਚ ਹੁਣ ਤੱਕ ਦਾ ਇਕ ਰਿਕਾਰਡ ਹੈ। ਇਸ ਮਾਨਸੂਨ ਸੀਜ਼ਨ 'ਚ ਹੁਣ ਤੱਕ ਕਰੀਬ 54 ਫ਼ੀਸਦੀ ਬਾਰਸ਼ ਹੋ ਚੁੱਕੀ ਹੈ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Babita

Content Editor

Related News