...ਤੇ ਸਾਲ 2018 ''ਚ ਸੁਖਨਾ ਸੈਂਚੁਰੀ ਤੋਂ ਨਹੀਂ ਆਇਆ ਕੋਈ ''ਫਾਇਰ ਅਲਰਟ''

05/27/2019 12:02:36 PM

ਚੰਡੀਗੜ੍ਹ (ਵਿਜੇ) : ਗਰਮੀਆਂ 'ਚ ਫਾਰੈਸਟ ਏਰੀਆ 'ਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਿਛਲੇ ਕੁਝ ਸਾਲਾਂ ਦੌਰਾਨ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹੀ ਕਾਰਨ ਹੈ ਕਿ 'ਸੁਖਨਾ ਵਾਈਲਡ ਲਾਈਫ ਸੈਂਚੁਰੀ' 'ਚ ਸਾਲ 2018 ਦੌਰਾਨ ਅੱਗ ਲੱਗਣ ਦਾ ਇਕ ਵੀ ਅਲਰਟ ਸਾਹਮਣੇ ਨਹੀਂ ਆਇਆ। ਇਹ ਖੁਲਾਸਾ 'ਫਾਰੈਸਟ ਸਰਵੇ ਆਫ ਇੰਡੀਆ' ਦੀ ਰਿਪੋਰਟ 'ਚ ਹੋਇਆ ਹੈ। ਦਰਅਸਲ ਮਨਿਸਟਰੀ ਆਫ ਇਨਵਾਇਰਮੈਂਟ ਫਾਰਮੈਸਟ ਐਂਡ ਕਲਾਈਮੇਟ ਚੇਂਜ ਨੇ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਉਸ ਦੇ ਹੱਲ ਲਈ 'ਫਾਰੈਸਟ ਫਾਇਰ ਪ੍ਰੀਵੈਂਸ਼ਨ ਐਂਡ ਮੈਨਜਮੈਂਟ ਸਕੀਮ' ਸ਼ੁਰੂ ਕੀਤੀ ਸੀ। ਇਸ ਤਹਿਤ ਸੁਖਨਾ ਵਾਈਲਡ ਲਾਈਫ ਸੈਂਚੂਰੀ ਲਈ ਯੂ. ਟੀ. ਦੀ ਫਾਰੈਸਟ ਐਂਡ ਵਾਈਲਡ ਲਾਈਫ ਵਿਭਾਗ ਨੂੰ ਮਨਿਸਟਰੀ ਵਲੋਂ 20 ਲੱਖ ਰੁਪਏ ਦੀ ਫੰਡਿੰਗ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਹੋਰ ਰਾਜਾਂ ਦੇ ਮੁਕਾਬਲੇ ਅੱਗ ਲੱਗਣ ਦੇ ਮਾਮਲੇ 'ਚ ਚੰਡੀਗੜ੍ਹ 'ਚ ਕਾਫੀ ਘੱਟ ਮਾਮਲੇ ਸਾਹਮਣੇ ਆਏ ਹਨ।

ਕੁਝ ਸਾਲਾਂ 'ਚ ਤਿੰਨ ਵਾਰ ਯੂ. ਟੀ. ਦੇ ਵਿਭਾਗ ਨੂੰ ਮਨਿਸਟਰੀ ਤੋਂ ਅਲਰਟ ਭੇਜਿਆ ਗਿਆ। ਇਸ 'ਚੋਂ ਇਕ ਮਾਮਲਾ ਤਾਂ ਚੰਡੀਗੜ੍ਹ ਤੇ ਹਰਿਆਣਾ ਦੀ ਹੱਦ ਨਾਲ ਲੱਗੇ ਹੋਏ ਫਾਰੈਸਟ ਏਰੀਏ ਦਾ ਸੀ ਪਰ ਭਵਿੱਖ 'ਚ ਇਸ ਤਰ੍ਹਾਂ ਦੇ ਹਾਦਸਿਆਂ ਨਾਲ ਨਜਿੱਠਣ ਲਈ ਮਨਿਸਟਰੀ ਨੇ ਪ੍ਰਸ਼ਾਸਨ ਨੂੰ ਬਿਹਤਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਫਾਰੈਸਟ ਫਾਇਰ ਨੂੰ ਦੇਸ਼ 'ਚ ਗ੍ਰੀਨ ਕਵਰ ਏਰੀਆ ਦੇ ਡਿਸਟ੍ਰਾਸ ਹੋਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤੱਕ ਫਾਰੈਸਟ ਸਰਵੇ ਆਫ ਇੰਡੀਆ ਵਲੋਂ ਅੱਗ ਲੱਗਣ ਵਾਲੀ ਥਾਂ ਦੀ ਜਾਣਕਾਰੀ ਹਾਸਲ ਕਰਨ ਲਈ 2004 ਤੋਂ ਨਾਸਾ ਦੀ ਐੱਮ. ਓ. ਡੀ. ਆਈ. ਐੱਸ. ਸੈਂਸਰ ਆਨ ਬੋਰਡ ਐਕਵਾ ਐਂਡ ਟੇਰਾ ਸੈਟੇਲਾਈਟ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਪਿਛਲੇ ਸਾਲ ਫਾਰੈਸਟ ਸਰਵੇ ਆਫ ਇੰਡੀਆ ਨੇ ਐੱਸ. ਐੱਨ. ਪੀ. ਪੀ. ਵੀ. ਆਈ. ਆਈ. ਆਰ. ਐੱਸ. ਸੈਂਸਰ ਤਕਨੀਕ ਨੂੰ ਅਡਾਪਟ ਕਰ ਲਿਆ ਹੈ। ਰੈਜ਼ੋਲਿਊਸ਼ਨ ਐੱਮ. ਓ. ਡੀ. ਆਈ. ਐੱਸ. ਤੋਂ ਕਈ ਗੁਣਾ ਬਿਹਤਰ ਦੱਸਿਆ ਜਾ ਰਿਹਾ ਹੈ। ਇਹ ਤਕਨੀਕ ਚੰਡੀਗੜ੍ਹ ਦੇ ਫਾਰੈਸਟ ਵਿਭਾਗ ਨੇ ਵੀ ਅਡਾਪਟ ਕੀਤੀ ਹੈ।


Babita

Content Editor

Related News