ਖ਼ੁਲਾਸਾ: ਜਲੰਧਰ ਦੇ ਸੁਖਮੀਤ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗੁਰੱਪ ਦੀ ਆਈ. ਡੀ. ਨਿਕਲੀ ਫੇਕ
Saturday, Jul 31, 2021 - 03:37 PM (IST)
ਜਲੰਧਰ (ਵਰੁਣ)– ਸੁਖਮੀਤ ਡਿਪਟੀ ਮਰਡਰ ਕੇਸ ਨੂੰ ਟਰੇਸ ਕਰਨ ਲਈ ਚੰਡੀਗੜ੍ਹ ਦੀ ਸਪੈਸ਼ਲ ਟੀਮ ਵੀ ਜਾਂਚ ਵਿਚ ਲੱਗੀ ਹੋਈ ਹੈ। ਉਥੇ ਹੀ ਜਿਸ ਫੇਸਬੁੱਕ ਅਕਾਊਂਟ ਤੋਂ ਬੰਬੀਹਾ ਗਰੁੱਪ ਨੇ ਡਿਪਟੀ ਮਰਡਰ ਕੇਸ ਦੀ ਜ਼ਿੰਮੇਵਾਰੀ ਲਈ ਸੀ, ਉਹ ਅਕਾਊਂਟ ਵੀ ਫੇਕ ਨਿਕਲਿਆ ਹੈ। ਇਸ ਦੀ ਜਾਂਚ ਸਾਈਬਰ ਸੈੱਲ ਵੱਲੋਂ ਕੀਤੀ ਜਾ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਗੁਰੂਗ੍ਰਾਮ ਦੇ ਖਤਰਨਾਕ ਗੈਂਗਸਟਰ ਕੌਸ਼ਲ ਕੋਲੋਂ ਪੁੱਛਗਿੱਛ ਵੀ ਚੰਡੀਗੜ੍ਹ ਦੀ ਟੀਮ ਹੀ ਉਥੇ ਲਿਜਾ ਕੇ ਕਰ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਕੌਸ਼ਲ ਬਾਰੇ ਜਲੰਧਰ ਪੁਲਸ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ: ਜਲੰਧਰ: ਟਿਕਟਾਕ ਸਟਾਰ ਲਾਲੀ ਦਾ ਵਿਆਹ ਬਣਿਆ ਵਿਵਾਦ ਦਾ ਵਿਸ਼ਾ, 'ਜਾਗੋ' ’ਚ ਦੋਸਤਾਂ ਨੇ ਕੀਤੇ ਹਵਾਈ ਫਾਇਰ
ਜਲੰਧਰ ਪੁਲਸ ਦੇ ਅਧਿਕਾਰੀਆਂ ਨੇ ਹੁਣ ਖ਼ੁਫੀਆ ਢੰਗ ਨਾਲ ਗੈਂਗਸਟਰ ਕੌਸ਼ਲ ਨੂੰ ਲਿਆਉਣ ਦੀ ਗੱਲ ਮੰਨ ਲਈ ਹੈ। ਇਸ ਤੋਂ ਪਹਿਲਾਂ ਕੋਈ ਵੀ ਅਧਿਕਾਰੀ ਕੌਸ਼ਲ ਨੂੰ ਲੈ ਕੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਸੀ। ‘ਜਗ ਬਾਣੀ’ ਨੇ ਕੁਝ ਦਿਨ ਪਹਿਲਾਂ ਹੀ ਕੌਸ਼ਲ ਭਾਰੀ ਪੁਲਸ ਫੋਰਸ ਨਾਲ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਗੱਲ ਤੋਂ ਪਰਦਾ ਉਠਾ ਦਿੱਤਾ ਸੀ ਪਰ ਹੁਣ ਪੁਲਸ ਨੇ ਪੁਸ਼ਟੀ ਨਹੀਂ ਕੀਤੀ ਸੀ। ਹਾਲ ਹੀ ਵਿਚ ਕੌਸ਼ਲ ਨੂੰ ਜਲੰਧਰ ਦੀ ਅਦਾਲਤ ਵਿਚ ਪੇਸ਼ ਕਰਕੇ ਉਸ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਤਾਂ ਇਹ ਗੱਲ ਜਨਤਕ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਕੌਸ਼ਲ ਕੋਲੋਂ ਹੋ ਰਹੀ ਪੁੱਛਗਿਛ ਨੂੰ ਮੀਡੀਆ ਵਿਚ ਲਿਆਉਣ ਦੀ ਸਖ਼ਤ ਮਨਾਹੀ ਹੈ। ਜਲਦ ਇਸ ਮਾਮਲੇ ਦਾ ਲੋਕਲ ਲਿੰਕ ਲੱਭ ਕੇ ਪੁਲਸ ਅਧਿਕਾਰੀ ਡਿਪਟੀ ਕਤਲ ਕੇਸ ਤੋਂ ਪਰਦਾ ਉਠਾ ਸਕਦੇ ਹਨ।
ਇਹ ਵੀ ਪੜ੍ਹੋ: ਫਤਿਹਗੜ੍ਹ ਚੂੜੀਆਂ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਵਿਅਕਤੀ ਦਾ ਕੀਤਾ ਕਤਲ
ਫੇਕ ਨਿਕਲੀ ਬੰਬੀਹਾ ਗਰੁੱਪ ਦੀ ਆਈ. ਡੀ.
ਜਿਸ ਫੇਸਬੁੱਕ ਅਕਾਊਂਟ ਤੋਂ ਬੰਬੀਹਾ ਗਰੁੱਪ ਨੇ ਡਿਪਟੀ ਮਰਡਰ ਕੇਸ ਦੀ ਜ਼ਿੰਮੇਵਾਰੀ ਲਈ ਸੀ, ਉਹ ਅਕਾਊਂਟ ਫੇਕ ਨਿਕਲਿਆ ਹੈ। ਇਸ ਦੀ ਜਾਂਚ ਸਾਈਬਰ ਸੈੱਲ ਦੀ ਟੀਮ ਨੇ ਵੀ ਕੀਤੀ ਸੀ। ਹਾਲਾਂਕਿ ਪੁਲਸ ਅਧਿਕਾਰੀਆਂ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਪੋਸਟ ਪੁਲਸ ਦੀ ਚੱਲ ਰਹੀ ਜਾਂਚ ਨੂੰ ਭਟਕਾਉਣ ਲਈ ਵੀ ਹੋ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਪੁਨੀਤ ਦਾ ਇਸ ਮਰਡਰ ਕੇਸ ਵਿਚ ਲਿੰਕ ਹੋਣ ਦੀ ਗੱਲ ਵੀ ਜਾਂਚ ਦਾ ਹਿੱਸਾ ਹੈ ਅਤੇ ਇਸ ਦੀ ਜਾਂਚ ਚੱਲ ਵੀ ਰਹੀ ਹੈ।
ਇਹ ਵੀ ਪੜ੍ਹੋ: ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਪੰਜਾਬ ਪੁਲਸ ਦੇ ਇਸ ਮੁਲਾਜ਼ਮ ਵਾਂਗ ਠੱਗੀ ਦੇ ਸ਼ਿਕਾਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ