ਸੁਖਮੀਤ ਡਿਪਟੀ ਕਤਲ ਕਾਂਡ: ਦਵਿੰਦਰ ਬੰਬੀਹਾ ਗਰੁੱਪ ਦੇ ਰੂਟ ’ਤੇ ਚੱਲਣ ਲੱਗੀ ਪੁਲਸ ਦੀ ਇਨਵੈਸਟੀਗੇਸ਼ਨ

Sunday, Jul 18, 2021 - 01:08 PM (IST)

ਸੁਖਮੀਤ ਡਿਪਟੀ ਕਤਲ ਕਾਂਡ: ਦਵਿੰਦਰ ਬੰਬੀਹਾ ਗਰੁੱਪ ਦੇ ਰੂਟ ’ਤੇ ਚੱਲਣ ਲੱਗੀ ਪੁਲਸ ਦੀ ਇਨਵੈਸਟੀਗੇਸ਼ਨ

ਜਲੰਧਰ (ਵਰੁਣ)– ਸੁਖਮੀਤ ਡਿਪਟੀ ਮਰਡਰ ਕੇਸ ਵਿਚ ਜਲੰਧਰ ਪੁਲਸ ਨਸ਼ੇ ਦੇ ਕੇਸ ਵਿਚ 15 ਸਾਲ ਦੀ ਸਜ਼ਾ ਕੱਟ ਰਹੇ ਤਰਨਤਾਰਨ ਦੇ ਗੁਰਦੇਵ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ। ਗੁਰਦੇਵ ਸਿੰਘ ਇਸ ਸਮੇਂ ਫਰੀਦਕੋਟ ਜੇਲ੍ਹ ਵਿਚ ਬੰਦ ਸੀ, ਜਿਸ ਦਾ ਪੁਲਸ ਨੂੰ 2 ਦਿਨ ਦਾ ਰਿਮਾਂਡ ਮਿਲਿਆ ਹੈ। ਗੁਰਦੇਵ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ ਪੁਲਸ ਦੀ ਇਨਵੈਸਟੀਗੇਸ਼ਨ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਦੱਸੇ ਗਏ ਰੂਟ ’ਤੇ ਚੱਲਣੀ ਸ਼ੁਰੂ ਹੋ ਚੁੱਕੀ ਹੈ।

ਵੱਡੇ-ਵੱਡੇ ਪੰਡਿਤਾਂ ਨੂੰ ਮਾਤ ਪਾਉਂਦੈ ਗੋਰਾਇਆ ਦਾ ਇਹ 7 ਸਾਲ ਦਾ ਬੱਚਾ, ਮੰਤਰ ਸੁਣ ਹੋ ਜਾਵੋਗੇ ‘ਮੰਤਰ ਮੁਗਧ’

ਬੰਬੀਹਾ ਗਰੁੱਪ ਨੇ ਫੇਸਬੁੱਕ ਅਕਾਊਂਟ ’ਤੇ ਪੋਸਟ ਪਾ ਕੇ ਡਿਪਟੀ ਦੀ ਹੱਤਿਆ ਵਿਚ ਪੁਨੀਤ ਸ਼ਰਮਾ ਦਾ ਹੱਥ ਦੱਸਿਆ ਸੀ। ਇਹ ਉਹੀ ਪੁਨੀਤ ਹੈ, ਜਿਸ ਨੇ ਪ੍ਰੀਤ ਨਗਰ ਵਿਚ ਟਿੰਕੂ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਸੀ। ਹਾਲਾਂਕਿ ਪੁਲਸ ਇਸ ਪੋਸਟ ਨੂੰ ਲੈ ਕੇ ਜਾਂਚ ਤੋਂ ਭਟਕਾਉਣ ਦੇ ਬਿਆਨ ਦੇ ਰਹੀ ਸੀ। ਟਿੰਕੂ ਦੇ ਕਤਲ ਮਾਮਲੇ ਵਿਚ ਲੋੜੀਂਦੇ ਪੁਨੀਤ ਸ਼ਰਮਾ ਬਾਰੇ ਪੁੱਛਗਿੱਛ ਕਰਨ ਲਈ ਥਾਣਾ ਨੰਬਰ 8 ਦੀ ਪੁਲਸ ਪਹਿਲਾਂ ਵੀ ਗੁਰਦੇਵ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਚੁੱਕੀ ਹੈ। ਉਦੋਂ ਵੀ ਉਸ ਕੋਲੋਂ ਪੁਨੀਤ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ ਸੀ। ਪੁਨੀਤ ਅਤੇ ਗੁਰਦੇਵ ਦੋਵੇਂ ਇਕੱਠੇ ਲੰਮਾ ਸਮਾਂ ਫਰੀਦਕੋਟ, ਕਪੂਰਥਲਾ ਅਤੇ ਬਠਿੰਡਾ ਜੇਲ ਵਿਚ ਰਹਿ ਚੁੱਕੇ ਹਨ ਅਤੇ ਦੋਵੇਂ ਕਾਫ਼ੀ ਗੂੜ੍ਹੇ ਮਿੱਤਰ ਵੀ ਹਨ। ਪਹਿਲਾਂ ਇਹ ਵੀ ਚਰਚਾ ਸੀ ਕਿ ਟਿੰਕੂ ਦਾ ਕਤਲ ਕਰਨ ਤੋਂ ਬਾਅਦ ਗੁਰਦੇਵ ਸਿੰਘ ਨੇ ਹੀ ਪੁਨੀਤ ਨੂੰ ਉੱਤਰਾਖੰਡ ਵਿਚ ਲੁਕਾਇਆ ਹੋਇਆ ਹੈ ਪਰ ਪੁੱਛਗਿੱਛ ਵਿਚ ਗੁਰਦੇਵ ਸਿੰਘ ਨੇ ਅਜਿਹਾ ਕੁਝ ਨਹੀਂ ਕਬੂਲਿਆ ਸੀ।

ਇਹ ਵੀ ਪੜ੍ਹੋ: ਪੰਜਾਬ ਮੰਤਰੀ ਮੰਡਲ 'ਚ 20 ਨੂੰ ਫੇਰਬਦਲ ਦੀ ਸੰਭਾਵਨਾ, ਕੈਪਟਨ ਆਪਣੀ ਇੱਛਾ ਮੁਤਾਬਕ ਕੈਬਨਿਟ ਨੂੰ ਦੇਣਗੇ ਨਵਾਂ ਰੂਪ

ਕਾਫ਼ੀ ਲੰਮੇ ਸਮੇਂ ਤੱਕ ਜਦੋਂ ਪੁਲਸ ਦੇ ਹੱਥ ਡਿਪਟੀ ਦੇ ਹੱਤਿਆਰਿਆਂ ਦਾ ਕੋਈ ਸੁਰਾਗ ਨਾ ਲੱਗਾ ਤਾਂ ਹੁਣ ਉਹ ਬੰਬੀਹਾ ਗਰੁੱਪ ਦੀ ਪੋਸਟ ’ਤੇ ਅਮਲ ਕਰ ਰਹੀ ਹੈ, ਜਿਸ ਕਾਰਨ ਪੁਨੀਤ ਬਾਰੇ ਇਨਪੁੱਟ ਜੁਟਾਉਣ ਲਈ ਗੁਰਦੇਵ ਸਿੰਘ ਨੂੰ ਜੇਲ੍ਹ ਵਿਚੋਂ ਲਿਆਂਦਾ ਗਿਆ। ਥਾਣਾ ਨੰਬਰ 2 ਦੀ ਪੁਲਸ ਨੇ ਗੁਰਦੇਵ ਸਿੰਘ ਦਾ ਤਿੰਨ ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਮਾਣਯੋਗ ਅਦਾਲਤ ਨੇ ਪੁਲਸ ਨੂੰ 2 ਦਿਨ ਦਾ ਹੀ ਰਿਮਾਂਡ ਦਿੱਤਾ ਹੈ। ਥਾਣਾ ਨੰਬਰ 2 ਦੇ ਇੰਚਾਰਜ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਪੁਨੀਤ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ ਤਾਂ ਕਿ ਉਸ ਦੀ ਲੋਕੇਸ਼ਨ ਦਾ ਕੁਝ ਪਤਾ ਲੱਗ ਸਕੇ।
ਜ਼ਿਕਰਯੋਗ ਹੈ ਕਿ 20 ਜੂਨ ਦੀ ਸ਼ਾਮ ਨੂੰ ਸੁਖਮੀਤ ਸਿੰਘ ਡਿਪਟੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੌਕੇ ਤੋਂ ਪੁਲਸ ਨੂੰ 15 ਖੋਲ ਬਰਾਮਦ ਹੋਏ ਸਨ। ਡਿਪਟੀ ਆਪਣੇ ਕਿਸੇ ਜਾਣਕਾਰ ਨੌਜਵਾਨ ਦੇ ਜਨਮ ਦਿਨ ਦਾ ਕੇਕ ਕਟਵਾਉਣ ਲਈ ਬੁਲੇਟ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਕਤਲ ਦੇ ਕੁਝ ਹੀ ਦਿਨਾਂ ਬਾਅਦ ਬੰਬੀਹਾ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਫੇਸਬੁੱਕ ’ਤੇ ਪੋਸਟ ਪਾ ਕੇ ਕਿਹਾ ਸੀ ਕਿ ਕਤਲ ਉਨ੍ਹਾਂ ਦੇ ਗੈਂਗ ਦੇ ਪੁਨੀਤ ਨੇ ਕੀਤਾ ਹੈ।

ਇਹ ਵੀ ਪੜ੍ਹੋ: ਪ੍ਰਧਾਨਗੀ ਦੀਆਂ ਚਰਚਾਵਾਂ ਦੌਰਾਨ ਹੁਣ ਹੁਸ਼ਿਆਰਪੁਰ 'ਚ ਲੱਗੇ ਨਵਜੋਤ ਸਿੱਧੂ ਦੇ ਹੱਕ 'ਚ ਬੋਰਡ

ਲਗਭਗ ਇਕ ਮਹੀਨੇ ਬਾਅਦ ਵੀ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ
ਦੇਸ਼ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿਚ ਸ਼ੁਮਾਰ ਜਲੰਧਰ ਸ਼ਹਿਰ ਵਿਚ ਬਹੁ-ਚਰਚਿਤ ਡਿਪਟੀ ਹੱਤਿਆਕਾਂਡ ਨੂੰ ਵਾਪਰਿਆਂ ਇਕ ਮਹੀਨਾ ਹੋ ਚੁੱਕਾ ਹੈ। ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਪੁਲਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗ ਸਕਿਆ। ਹੁਣ ਤੱਕ ਇਹੀ ਕਲੀਅਰ ਨਹੀਂ ਹੋ ਸਕਿਆ ਕਿ ਆਖਿਰਕਾਰ ਹੱਤਿਆ ਦੇ ਪਿੱਛੇ ਕੌਣ ਸੀ? ਪੁਲਸ ਇਸ ਮਾਮਲੇ ਵਿਚ ਤਿੰਨ ਲੋਕਾਂ ਨੂੰ ਪਹਿਲਾਂ ਹੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰ ਚੁੱਕੀ ਹੈ। ਹਾਲਾਂਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹੱਤਿਆਕਾਂਡ ਵਿਚ ਕਈ ਬਿੰਦੂਆਂ ’ਤੇ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ:  21 ਲੱਖ ਖ਼ਰਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਰੰਗ, ਆਸਟ੍ਰੇਲੀਆ ਪਹੁੰਚ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News