ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਸੁਖਜਿੰਦਰ ਰੰਧਾਵਾ ਦਾ ਵੱਡਾ ਬਿਆਨ ਆਇਆ ਸਾਹਮਣੇ
Wednesday, Jul 14, 2021 - 06:47 PM (IST)
ਜਲੰਧਰ— ਪੰਜਾਬ ਕੈਬਨਿਟ ਵਿਚ ਫੇਰਬਦਲ ਹੋਣ ਦੀਆਂ ਚਰਚਾਵਾਂ ਦਰਮਿਆਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹਾਈਕਮਾਨ ਦੇ ਨਾਲ ਕਈ ਮੁੱਦਿਆਂ ’ਤੇ ਚਰਚਾ ਹੋਈ ਹੈ ਅਤੇ ਹਾਈਕਮਾਨ ਜੋ ਵੀ ਕਰੇਗਾ ਠੀਕ ਕਰੇਗਾ। ਇਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਬਨਿਟ ਮੰਤਰੀ ’ਚੋਂ ਛੁੱਟੀ ਹੋਣ ਦੇ ਸਵਾਲ ਦੇ ਜਵਾਬ ’ਚ ਕਿਹਾ ਕਿ ਅਹੁਦਾ ਜਾਣ ਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਅਤੇ ਮੇਰੇ ਪਿਤਾ ਨੇ ਹਮੇਸ਼ਾ ਕਾਂਗਰਸ ਦਾ ਸਾਥ ਦਿੱਤਾ ਹੈ। ਅਸੀਂ ਕਾਂਗਰਸੀ ਹਾਂ ਅਤੇ ਹਮੇਸ਼ਾ ਕਾਂਗਰਸੀ ਹੀ ਰਹਾਂਗਾ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਕਾਂਗਰਸ ਦੀ ਪਾਰਟੀ ਦੇ ਬਿਨਾਂ ਕੁਝ ਨਹੀਂ ਸੋਚਿਆ, ਆਉਣ ਵਾਲੇ ਦਿਨਾਂ ’ਚ ਹਾਈਕਮਾਨ ਜੋ ਵੀ ਕਰੇਗਾ ਠੀਕ ਹੀ ਕਰੇਗਾ।
ਇਹ ਵੀ ਪੜ੍ਹੋ: ਨੂਰਮਹਿਲ: ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਲੱਗਾ ਸਦਮਾ, ਦੋ ਬੱਚਿਆਂ ਸਮੇਤ ਪਤੀ ਨੇ ਖ਼ੁਦ ਵੀ ਨਿਗਲਿਆ ਜ਼ਹਿਰ
ਉਥੇ ਹੀ ਪ੍ਰਾਈਵੇਟ ਬਿਜਲੀ ਕੰਪਨੀਆਂ ਤੋਂ ਲਏ ਗਏ ਫੰਡਾਂ ਦੇ ਵਿਰੋਧੀਆਂ ਵੱਲੋਂ ਲੱਗ ਰਹੇ ਇਲਜ਼ਾਮਾਂ ’ਤੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਹਰ ਪਾਰਟੀ ਫੰਡ ਲੈਂਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੀ ਫੰਡ ਲੈ ਕੇ ਪਾਰਟੀ ਚਲਾ ਰਹੀਆਂ ਹਨ, ਕਾਂਗਰਸ ਦੀ ਪਾਰਟੀ ਨੇ ਵੀ ਫੰਡ ਲਏ ਹਨ। ਸਾਡੀ ਕਾਂਗਰਸ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀ, ਸਮਾਂ ਰਹਿੰਦੇ ਕਾਂਗਰਸ ਪਾਰਟੀ ਨੂੰ ਸਭ ਕੁਝ ਸਾਹਮਣੇ ਰੱਖ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੋਵੇਂ ਵੱਖ-ਵੱਖ ਹਨ।
ਇਹ ਵੀ ਪੜ੍ਹੋ: 15 ਸਾਲਾ ਕੁੜੀ ਨੇ ਖ਼ੁਦ ਨੂੰ ਦਿੱਤੀ ਭਿਆਨਕ ਮੌਤ, ਫਾਹੇ ਨਾਲ ਧੀ ਨੂੰ ਲਟਕੀ ਵੇਖ ਮਾਂ ਦੀਆਂ ਨਿਕਲੀਆਂ ਚੀਕਾਂ
ਉਥੇ ਹੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾਏ ਜਾਣ ਦੀਆਂ ਚਰਚਾਵਾਂ ਦੇ ਸਵਾਲ ਦੇ ਜਵਾਬ ’ਚ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਜੇਕਰ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਜਾਂ ਫਿਰ ਕਿਸੇ ਹੋਰ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇਗਾ ਤਾਂ ਪਾਰਟੀ ਉਸ ਦਾ ਪੂਰਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਦੇ ਨਾਲ ਪਾਰਟੀ ਦੇ ਭਾਵੇਂ ਕੋਈ ਮਤਭੇਦ ਕਿਉਂ ਨਾ ਹੋਣ, ਉਨ੍ਹਾਂ ਮਤਭੇਦਾਂ ਨੂੰ ਭੁਲਾ ਕੇ ਪਾਰਟੀ ਵੱਲੋਂ ਉਸ ਦਾ ਸਾਥ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਬੇਅਦਬੀ ਦੇ ਮੁੱਦੇ ’ਤੇ ਨਵਜੋਤ ਸਿੰਘ ਸਿੱਧੂ ਨੇ ਘੇਰੇ ਅਕਾਲੀ, ਪੁੱਛੇ ਵੱਡੇ ਸਵਾਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।