ਫਤਿਹਵੀਰ ਦੀ ਮੌਤ ਲਈ ''ਐੱਨ. ਡੀ. ਆਰ. ਐੱਫ.'' ਜ਼ਿੰਮੇਵਾਰ!

Thursday, Jun 13, 2019 - 07:08 PM (IST)

ਫਤਿਹਵੀਰ ਦੀ ਮੌਤ ਲਈ ''ਐੱਨ. ਡੀ. ਆਰ. ਐੱਫ.'' ਜ਼ਿੰਮੇਵਾਰ!

ਚੰਡੀਗੜ੍ਹ (ਜੱਸੋਵਾਲ) : ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੋਰਵੈੱਲ 'ਚ ਡਿਗੇ ਮਾਸੂਮ ਫਤਿਹਵੀਰ ਸਿੰਘ ਦੀ ਮੌਤ ਲਈ ਐੱਨ. ਡੀ. ਆਰ. ਐੱਫ. ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਕੋਲ ਐੱਨ. ਡੀ. ਆਰ. ਐੱਫ. ਵਰਗੀ ਕੋਈ ਏਜੰਸੀ ਨਹੀਂ ਹੈ ਅਤੇ ਐੱਨ. ਡੀ. ਆਰ. ਐੱਫ. ਨੂੰ ਫਤਿਹਵੀਰ ਮਾਮਲੇ ਦਾ ਸੱਚ ਦੱਸਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ, ਜਿਸ ਕਾਰਨ ਫਤਿਹਵੀਰ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

ਉਨ੍ਹਾਂ ਕਿਹਾ ਕਿ ਖੁੱਲ੍ਹੇ ਬੋਰਵੈੱਲਾਂ ਨੂੰ ਲੈ ਕੇ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਇਸ 'ਚ ਆਮ ਜਨਤਾ ਨੂੰ ਵੀ ਆਪਣਾ ਸਹਿਯੋਗ ਪਾਉਣਾ ਚਾਹੀਦਾ ਹੈ। ਰੰਧਾਵਾ ਨੇ ਕਿਹਾ ਫਤਿਹਵੀਰ ਸਿੰਘ ਦਾ ਮਾਮਲਾ ਹਾਈਕੋਰਟ 'ਚ ਹੈ ਅਤੇ ਇਸ ਦੀ ਜਾਂਚ 'ਚ ਪਤਾ ਲੱਗੇਗਾ ਕਿ ਫਤਿਹਵੀਰ ਦੀ ਮੌਤ ਦੇ ਅਸਲ ਦੋਸ਼ੀ ਕੌਣ ਹਨ।


author

Babita

Content Editor

Related News