ਬੋਲੇ ਰੰਧਾਵਾ, ਬੋਰਵੈੱਲ ਕਰਵਾਉਣ ਵਾਲੇ ਮਾਲਕਾਂ ''ਤੇ ਦਰਜ ਹੋਵੇ ਕਤਲ ਦਾ ਕੇਸ (ਵੀਡੀਓ)

Sunday, Jun 09, 2019 - 06:45 PM (IST)

ਬਟਾਲਾ : ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਦੋ ਸਾਲਾ ਬੱਚੇ ਦੇ ਬੋਰਵੈੱਲ ਵਿਚ ਡਿੱਗਣ ਦੀ ਘਟਨਾ ਨੂੰ ਮੰਦਗਭਾਗਾ ਕਰਾਰ ਦਿੱਤਾ ਹੈ। ਕੈਬਨਿਟ ਮੰਤਰੀ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜਿਥੇ ਕਿਤੇ ਵੀ ਅਜਿਹੀ ਘਟਨਾ ਵਾਪਰਦੀ ਹੈ, ਉਥੇ ਬੋਰਵੈੱਲ ਕਰਵਾਉਣ ਵਾਲਿਆਂ, ਜਿਨ੍ਹਾਂ ਨੇ ਬੋਰਵੈੱਲ ਨੂੰ ਖੁੱਲ੍ਹਾ ਛੱਡਿਆ ਹੈ, ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ 'ਚ ਅਜਿਹੀ ਘਟਨਾ ਨਾ ਵਾਪਰ ਸਕੇ। 

ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਹੈ ਅਤੇ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਅਜਿਹੀ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਅਸ਼ਵਨੀ ਸੇਖੜੀ, ਕਾਮਰੇਡ ਰੋਮੇਸ਼ ਕੁਮਾਰ ਰਾਜਨੀਤਿਕ ਸਕੱਤਰ, ਸਵਰਨ ਮੁੱਢ ਪ੍ਰਧਾਨ ਸਿਟੀ ਕਾਂਗਰਸ ਕਮੇਟੀ, ਅਰਵਿੰਦ ਕੁਮਾਰ ਉਰਫ਼ ਰਾਨੂੰ ਸੇਖੜੀ ਆਦਿ ਹਾਜ਼ਰ ਸਨ।


author

Gurminder Singh

Content Editor

Related News