ਨਵੀਂ ਪਾਰਟੀ ਬਣਾਉਣ ਤੋਂ ਇਕ ਦਿਨ ਬਾਅਦ ਢੀਂਡਸਾ ਤੇ ਬਾਜਵਾ ਵਿਚਾਲੇ ਮੁਲਾਕਾਤ

05/18/2021 6:12:12 PM

ਚੰਡੀਗੜ੍ਹ : ਨਵੀਂ ਪਾਰਟੀ ਬਣਾਉਣ ਤੋਂ ਮਹਿਜ਼ ਇਕ ਦਿਨ ਬਾਅਦ ਹੀ ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਮੰਗਲਵਾਰ ਸਵੇਰੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸੁਖਦੇਵ ਸਿੰਘ ਢੀਂਡਸਾ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਅਤੇ ਦੋਵਾਂ ਵਿਚਕਾਰ ਮੀਟਿੰਗ ਹੋਈ। ਮੀਟਿੰਗ ਉਪਰੰਤ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਢੀਂਡਸਾ ਨਾਲ ਇਕ ਨਿੱਜੀ ਮੀਟਿੰਗ ਸੀ, ਇਹ ਕਿਸੇ ਵੀ ਸਿਆਸੀ ਮੰਤਵ ਨੂੰ ਲੈ ਕੇ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਪਰਗਟ ਦੇ ਖੁਲਾਸੇ ਤੋਂ ਬਾਅਦ ਸਿੱਧੂ ਦਾ ‘ਸਿਕਸਰ’, ਕਿਹਾ ਸੱਚ ਬੋਲਣ ਵਾਲਾ ਤੁਹਾਡਾ ਦੁਸ਼ਮਣ

ਉਧਰ ਇਸ ਮੀਟਿੰਗ ਸੰਬੰਧੀ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਪ੍ਰਤਾਪ ਸਿੰਘ ਬਾਜਵਾ ਨਾਲ ਉਨ੍ਹਾਂ ਦੀ ਮੀਟਿੰਗ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬਾਜਵਾ ਸੋਮਵਾਰ ਨੂੰ ਉਨ੍ਹਾਂ ਨੂੰ ਮਿਲਣ ਆਉਣਾ ਸੀ ਪਰ ਕਿਸੇ ਕਾਰਣ ਉਹ ਨਹੀਂ ਆ ਸਕੇ, ਇਸ ਲਈ ਉਹ ਅੱਜ ਆ ਗਏ। ਢੀਂਡਸਾ ਨੇ ਕਿਹਾ ਕਿ ਬਾਜਵਾ ਨਾਲ ਉਨ੍ਹਾਂ ਦੀ ਕਿਸੇ ਵੀ ਸਿਆਸੀ ਮਸਲੇ ’ਤੇ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਾਜਵਾ ਉਨ੍ਹਾਂ ਕੋਲ ਸਿਹਤ ਸੰਬੰਧੀ ਪਤਾ ਲੈਣ ਆਏ ਸਨ ਅਤੇ ਇਸ ਦੌਰਾਨ ਬਾਜਵਾ ਨੇ ਉਨ੍ਹਾਂ ਨੂੰ ਨਵੀਂ ਪਾਰਟੀ ਬਣਾਉਣ ’ਤੇ ਵਧਾਈ ਵੀ ਦਿੱਤੀ।

ਇਹ ਵੀ ਪੜ੍ਹੋ : ਕਾਂਗਰਸੀਆਂ ’ਤੇ ਵਿਜੀਲੈਂਸ ਦੀ ਕਾਰਵਾਈ ’ਤੇ ਸੁਨੀਲ ਜਾਖੜ ਨੇ ਤੋੜੀ ਚੁੱਪ, ਪਰਗਟ ਸਿੰਘ ’ਤੇ ਦਿੱਤਾ ਬਿਆਨ

ਇਸ ਦੇ ਨਾਲ ਢੀਂਡਸਾ ਨੇ ਇਹ ਵੀ ਆਖਿਆ ਹੈ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਕਾਫੀ ਕੁੱਝ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕ ਵੀ ਚਾਹੁੰਦੇ ਹਨ ਕਿ ਕੋਈ ਅਜਿਹਾ ਫਰੰਟ ਬਣੇ ਜਿਹੜਾ ਇਨ੍ਹਾਂ ਪਾਰਟੀਆਂ ਤੋਂ ਛੁਟਕਾਰਾ ਦਿਵਾਏ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਅੱਜ ਜੋ ਕੁੱਝ ਹੋ ਰਿਹਾ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਢੀਂਡਸਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਧਿਆਨ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਕਾਂਗਰਸ ’ਚ ਖਲਬਲੀ, ਬਾਜਵਾ ਨੇ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News